ਸ਼੍ਰੀਨਗਰ (ਅਰੀਜ਼)- ਭਾਰਤੀ ਫੌਜ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਗੁਲਮਰਗ ਵਿਚ ਸਭ ਤੋਂ ਉੱਚੇ ਭਾਰਤੀ ਰਾਸ਼ਟਰੀ ਝੰਡੇ ਦੀ ਨੀਂਹ ਰੱਖੀ। ਝੰਡਾ 100 ਫੁੱਟ ਉੱਚੇ ਪੋਲ 'ਤੇ ਹੋਵੇਗਾ। ਕਸ਼ਮੀਰ ਦੇ ਬਰਫ ਨਾਲ ਢਕੇ ਪਹਾੜਾਂ ਵਿਚਾਲੇ ਇਹ ਥਾਂ ਇਕ ਹੋਰ ਸੈਰ-ਸਪਾਟਾ ਖਿੱਚ ਦਾ ਕੇਂਦਰ ਬਣਨ ਦੀ ਉਮੀਦ ਹੈ।
ਜਨਰਲ ਅਫਸਰ ਕਮਾਂਡਿੰਗ (ਜੀ.ਓ.ਸੀ.) 19 ਇੰਫੈਂਟਰੀ ਡਵੀਜ਼ਨ ਕਸ਼ਮੀਰ ਮੇਜਰ ਜਨਰਲ ਵੀਰੇਂਦਰ ਵਤਸ ਨੇ ਕਿਹਾ ਕਿ ਇਸ ਥਾਂ 'ਤੇ 100 ਫੁੱਟ ਲੰਬਾ ਰਾਸ਼ਟਰੀ ਝੰਡਾ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਰਾਸ਼ਟਰੀ ਝੰਡਾ ਸਿਰਫ ਇਕ ਝੰਡਾ ਨਹੀਂ ਹੈ। ਇਹ ਦੁਨੀਆ ਭਰ ਦੇ 100 ਅਰਬ ਤੋਂ ਜ਼ਿਆਦਾ ਲੋਕਾਂ ਦੇ ਸਪਨਿਆਂ, ਉਮੀਦਾਂ ਦੀ ਨੁਮਾਇੰਦਗੀ ਕਰਦਾ ਹੈ। ਇਹ ਗੁਲਮਰਗ ਦੀ ਸ਼ਾਨ ਨੂੰ ਵਧਾਏਗਾ ਅਤੇ ਵੱਡੀ ਗਿਣਤੀ ਵਿਚ ਸੈਰ-ਸਪਾਟਿਆਂ ਨੂੰ ਖਿੱਚ ਦਾ ਕੇਂਦਰ ਬਣਾਏਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
'ਮਹਾਰਾਸ਼ਟਰ ਦੇ ਇਕ ਵਿਧਾਇਕ ਦੀ ਕੰਪਨੀ ਨਾਲ ਜੁੜੀ 34 ਕਰੋੜ ਦੀ ਜਾਇਦਾਦ ਜ਼ਬਤ'
NEXT STORY