ਗਵਾਲੀਅਰ (ਭਾਸ਼ਾ)- ਦੇਸ਼ ਦੀ ਇਕ ਰੱਖਿਆ ਕੰਪਨੀ ਨੇ ਸ਼ਨੀਵਾਰ ਨੂੰ ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਨਿਰਮਿਤ 2000 ‘ਪ੍ਰਹਾਰ’ ਲਾਈਟ ਮਸ਼ੀਨਗੰਨਾਂ (ਐੱਲ.ਐੱਮ.ਜੀ.) ਦੀ ਪਹਿਲੀ ਖੇਪ ਭਾਰਤੀ ਫੌਜ ਨੂੰ ਸੌਂਪ ਦਿੱਤੀ ਹੈ। ‘ਪ੍ਰਹਾਰ’ ਨਾਮੀ ਇਹ ਐੱਲ.ਐੱਮ.ਜੀ. 7.62 ਐੱਮ. ਐੱਮ. ਕੈਲੀਬਰ ਦੀ ਹੈ ਜਿਸ ਨੂੰ ‘ਅਡਾਣੀ ਡਿਫੈਂਸ ਐਂਡ ਐਰੋਸਪੇਸ’ ਵੱਲੋਂ ਗਵਾਲੀਅਰ ਦੇ ਬਾਹਰੀ ਖੇਤਰ ਸਥਿਤ ਇਸ ਦੇ ਲਘੂ ਅਸਤਰ ਕੰਪਲੈਕਸ ’ਚ ਤਿਆਰ ਕੀਤਾ ਗਿਆ ਹੈ।
ਫੌਜ ਨੂੰ ਐੱਲ.ਐੱਮ.ਜੀ. ਸੌਂਪਣ ਲਈ ਸ਼ਨੀਵਾਰ ਨੂੰ ਸਬੰਧਤ ਕੰਪਲੈਕਸ ’ਚ ਇਕ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਰੱਖਿਆ ਮੰਤਰਾਲਾ ਦੇ ਡਾਇਰੈਕਟਰ ਜਨਰਲ (ਖਰੀਦ) ਏ. ਅੰਬਰਾਸੂ ਅਤੇ ‘ਅਡਾਣੀ ਡਿਫੈਂਸ ਐਂਡ ਐਰੋਸਪੇਸ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੀਸ਼ ਰਾਜਵੰਸ਼ੀ ਅਤੇ ਨਿੱਜੀ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਬਾਅਦ ਵਿਚ, ਅੰਬਰਾਸੂ ਨੇ ਫੌਜ ਲਈ ਬਣੀ ਐੱਲ.ਐੱਮ.ਜੀ. ਦੀ ਪਹਿਲੀ ਖੇਪ ਲਿਜਾ ਰਹੇ ਟਰੱਕਾਂ ਨੂੰ ਹਰੀ ਝੰਡੀ ਦਿਖਾਈ।
ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਂਗਰਸ ਨੇ ਭਾਜਪਾ ਨੂੰ 'ਥਾਲੀ 'ਚ ਸਜਾ ਕੇ' ਦਿੱਤੀ ਆਸਾਮ ਦੀ ਸੱਤਾ: ਬਦਰੂਦੀਨ ਅਜਮਲ
NEXT STORY