ਅਹਿਮਦਾਬਾਦ (ਭਾਸ਼ਾ): ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਨਰੋਦਾ ਦੇ ਰਹਿਣ ਵਾਲੇ ਇਕ ਜੋੜੇ ਨੇ ਨਾਜਾਇਜ਼ ਤੌਰ 'ਤੇ ਅਮਰੀਕਾ ਵਿਚ ਦਾਖ਼ਲ ਹੋਣ ਦੀ ਯੋਜਨਾ ਬਣਾਈ ਸੀ ਪਰ ਉਸ ਨੂੰ ਈਰਾਨ ਵਿਚ ਹੀ ਪਾਕਿਸਤਾਨ ਦੇ ਇਕ ਏਜੰਟ ਨੇ ਬੰਧਕ ਬਣਾ ਲਿਆ ਹੈ ਤੇ ਉਨ੍ਹਾਂ ਦੀ ਰਿਹਾਈ ਲਈ ਪੈਸਿਆਂ ਦੀ ਮੰਗ ਕਰ ਰਿਹਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਕਲਜੁਗੀ ਭਰਾ ਨੇ ਇਨਸਾਨੀਅਤ ਮੱਥੇ ਲਾਇਆ ਕਲੰਕ; ਅਦਾਲਤ ਨੇ ਸੁਣਾਈ 135 ਸਾਲਾਂ ਦੀ ਸਜ਼ਾ
ਡੀ.ਸੀ.ਪੀ. (ਕ੍ਰਾਈਮ) ਚੈਤੰਨਿਆ ਮਾਂਡਲਿਕ ਨੇ ਕਿਹਾ ਕਿ ਇਸ ਸਬੰਧੀ ਨਰੋਦਾ ਇਲਾਕੇ ਦੇ ਕ੍ਰਿਸ਼ਨਾ ਨਗਰ ਥਾਣੇ ਵਿਚ ਐੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ ਤੇ ਅਹਿਮਦਾਬਾਦ ਸ਼ਹਿਰ ਦੀ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਘਟਨਾ ਦੇਸ਼ ਦੇ ਬਾਹਰ ਵਾਪਰੀ ਹੈ, ਇਸ ਲਈ ਕ੍ਰਾਈਮ ਬ੍ਰਾਂਚ ਈਰਾਨ ਵਿਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰੇਗੀ ਤਾਂ ਜੋ ਜੋੜੇ ਦੀ ਰਿਹਾਈ ਯਕੀਨੀ ਬਣਾਈ ਜਾ ਸਕੇ। ਮਾਂਡਲਿਕ ਨੇ ਦੱਸਿਆ ਕਿ ਪੀੜਤਾਂ ਦੀ ਪਛਾਣ ਪੰਕਜ ਪਟੇਲ ਤੇ ਉਨ੍ਹਾਂ ਦੀ ਪਤਨੀ ਨਿਸ਼ਾ ਪਟੇਲ ਵਜੋਂ ਹੋਈ ਹੈ। ਦੋਵਾਂ ਦੀ ਉਮਰ 29-29 ਸਾਲ ਹੈ।
ਇਹ ਖ਼ਬਰ ਵੀ ਪੜ੍ਹੋ - ਰਾਜਸਥਾਨ 'ਚ 'ਬਿਪਰਜੋਏ' ਨੇ ਮਚਾਈ ਤਬਾਹੀ, 7 ਲੋਕਾਂ ਦੀ ਗਈ ਜਾਨ, ਹਜ਼ਾਰਾਂ ਲੋਕਾਂ ਨੂੰ ਛੱਡਣੇ ਪਏ ਘਰ
ਜੋੜੇ ਦੇ ਪਰਿਵਾਰ ਵੱਲੋਂ ਕ੍ਰਿਸ਼ਨ ਨਗਰ ਪੁਲਸ ਦੇ ਨਾਲ ਸਾਂਝੇ ਕੀਤੇ ਗਏ ਵੇਰਵੇ ਮੁਤਾਬਕ, ਦੋਵੇਂ ਨਾਜਾਇਜ਼ ਤੌਰ 'ਤੇ ਅਮਰੀਕਾ ਜਾਣਾ ਚਾਹੁੰਦੇ ਸਨ ਤੇ ਪਾਕਿਸਤਾਨ ਦੇ ਹੈਦਰਾਬਾਦ ਦੇ ਇਕ ਏਜੰਟ ਦੇ ਸੰਪਰਕ ਵਿਚ ਆਏ, ਜਿਸ ਨੇ ਉਨ੍ਹਾਂ ਲਈ ਹਵਾਈ ਟਿਕਟ ਦਾ ਪ੍ਰਬੰਧ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਉਹ ਯੋਜਨਾ ਤਹਿਤ ਈਰਾਨ ਦੇ ਤਿਹਰਾਨ ਪਹੁੰਚੇ ਜਿੱਥੇ ਪਾਕਿਸਤਾਨੀ ਏਜੰਟ ਉਨ੍ਹਾਂ ਨੂੰ ਇਕ ਹੋਟਲ ਵਿਚ ਲੈ ਗਿਆ ਤੇ ਫ਼ਿਰੌਤੀ ਲਈ ਬੰਧਕ ਬਣਾ ਲਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਏਜੰਟ ਤੇ ਉਨ੍ਹਾਂ ਦੇ ਸਾਥੀਆਂ ਨੇ ਪੰਕਜ ਪਟੇਲ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਵੀਡੀਓ ਬਣਾ ਕੇ ਪਰਿਵਾਰ ਨੂੰ ਭੇਜ ਕੇ ਜੋੜੇ ਦੀ ਰਿਹਾਈ ਲਈ ਵੱਡੀ ਰਕਮ ਮੰਗੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਲਜੁਗੀ ਭਰਾ ਨੇ ਇਨਸਾਨੀਅਤ ਮੱਥੇ ਲਾਇਆ ਕਲੰਕ; ਅਦਾਲਤ ਨੇ ਸੁਣਾਈ 135 ਸਾਲਾਂ ਦੀ ਸਜ਼ਾ
NEXT STORY