ਇੰਟਰਨੈਸ਼ਨਲ ਡੈਸਕ- ਆਪਰੇਸ਼ਨ ਸਿੰਦੂਰ ਤਹਿਤ ਭਾਰਤ ਸਰਕਾਰ ਨੇ ਅੱਤਵਾਦ ਖ਼ਿਲਾਫ਼ ਪ੍ਰਚਾਰ ਲਈ ਵੱਖ-ਵੱਖ ਦੇਸ਼ਾਂ 'ਚ ਆਪਣੇ ਡੈਲੀਗੇਸ਼ਨ ਭੇਜੇ ਹਨ। ਇਨ੍ਹਾਂ 'ਚੋਂ ਇਕ ਡੈਲੀਗੇਸ਼ਨ ਡੀ.ਐੱਮ.ਕੇ. ਸਾਂਸਦ ਕਨੀਮੋਜੀ ਕਰੁਣਾਨਿਧੀ ਦੀ ਅਗਵਾਈ 'ਚ ਰੂਸ ਭੇਜਿਆ ਹੈ।
ਇਹ ਡੈਲੀਗੇਸ਼ਨ ਅੱਜ ਜਦੋਂ ਮਾਸਕੋ ਪੁੱਜਿਆ ਤਾਂ ਇਨ੍ਹਾਂ ਨੂੰ ਲਿਜਾ ਰਹੇ ਜਹਾਜ਼ 'ਤੇ ਅਚਾਨਕ ਡਰੋਨ ਹਮਲਾ ਹੋ ਗਿਆ, ਜਿਸ ਕਾਰਨ ਜਹਾਜ਼ ਨੂੰ ਕਾਫ਼ੀ ਸਮੇਂ ਤੱਕ ਹਵਾ 'ਚ ਹੀ ਰਹਿਣਾ ਪਿਆ। ਹਾਲਾਂਕਿ ਬਾਅਦ 'ਚ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਤੇ ਜਹਾਜ਼ 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਮਲਾ ਯੂਕ੍ਰੇਨ ਵੱਲੋਂ ਕੀਤਾ ਗਿਆ ਹੈ, ਕਿਉਂਕਿ ਰੂਸ ਤੇ ਯੂਕ੍ਰੇਨ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਜੰਗ ਛਿੜੀ ਹੋਈ ਹੈ ਤੇ ਇਸੇ ਦੌਰਾਨ ਰੂਸ ਨੇ ਬੀਤੀ ਰਾਤ ਤੋਂ ਯੂਕ੍ਰੇਨ ਦੇ 100 ਤੋਂ ਵੱਧ ਡਰੋਨ ਹਮਲੇ ਨਾਕਾਮ ਵੀ ਕੀਤੇ ਹਨ।
ਮਾਸਕੋ ਸਥਿਤ ਭਾਰਤੀ ਦੂਤਾਵਾਸ ਦੇ ਬਿਆਨ ਅਨੁਸਾਰ ਮਾਸਕੋ ਦੇ ਡੋਮੋਡੇਡੋਵੋ ਹਵਾਈ ਅੱਡੇ 'ਤੇ ਪਹੁੰਚਣ 'ਤੇ ਮਾਨਯੋਗ ਸੰਸਦ ਮੈਂਬਰ ਕਨੀਮੋਝੀ ਕਰੁਣਾਨਿਧੀ, ਰਾਜੀਵ ਰਾਏ, ਕੈਪਟਨ ਬ੍ਰਿਜੇਸ਼ ਚੌਟਾ, ਪ੍ਰੇਮ ਚੰਦ ਗੁਪਤਾ, ਡਾ. ਅਸ਼ੋਕ ਕੁਮਾਰ ਮਿੱਤਲ, ਸਾਬਕਾ ਰਾਜਦੂਤ ਮਨਜੀਵ ਸਿੰਘ ਪੁਰੀ ਦਾ ਰੂਸੀ ਫੈਡਰੇਸ਼ਨ ਵਿੱਚ ਭਾਰਤ ਦੇ ਰਾਜਦੂਤ ਐੱਚ.ਈ. ਵਿਨੇ ਕੁਮਾਰ ਨੇ ਸਵਾਗਤ ਕੀਤਾ।
Glimpses from All Party delegation led by Member of Parliament Ms. Kanimozhi Karunanidhi @KanimozhiDMK arriving in Moscow.
United against Terrorism ! @PMOIndia @narendramodi @DrSJaishankar @MEAIndia @Office_of_KK @PIB_India @DDIndialive @DDNational@AkashvaniAIR… pic.twitter.com/8X9JF4UnqX
— India in Russia (@IndEmbMoscow) May 22, 2025
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 26 ਟੂਰਿਸਟਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਦਾ ਬਦਲਾ ਲੈਣ ਲਈ ਭਾਰਤ ਸਰਕਾਰ ਨੇ ਅੱਤਵਾਦ ਖ਼ਿਲਾਫ਼ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਜਿਸ ਤਹਿਤ ਪਾਕਿਸਤਾਨ ਸਥਿਤ ਕਈ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਭਾਰਤੀ ਫੌਜ ਨੇ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ ਤੇ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਏ ਸਨ।
ਇਸ ਤੋਂ ਬਾਅਦ 10 ਮਈ ਨੂੰ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋ ਗਏ ਤੇ ਉਦੋਂ ਤੋਂ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਕੁਝ ਹੱਦ ਤੱਕ ਸ਼ਾਂਤ ਹੈ। ਇਸ ਮਗਰੋਂ ਭਾਰਤ ਨੇ ਅੱਤਵਾਦ ਨੂੰ ਬੇਨਕਾਬ ਕਰਨ ਲਈ ਵੱਖ-ਵੱਖ ਦੇਸ਼ਾਂ 'ਚ ਆਪਣੇ ਡੈਲੀਗੇਸ਼ਨ ਭੇਜਣ ਦਾ ਫੈਸਲਾ ਕੀਤਾ ਸੀ, ਜਿਸ ਮਗਰੋਂ ਪਾਕਿਸਤਾਨ ਨੇ ਵੀ ਭਾਰਤ ਦੇ ਇਸ ਫੈਸਲੇ ਦੀ ਨਕਲ ਕਰਦੇ ਹੋਏ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ 'ਚ ਡੈਲੀਗੇਸ਼ਨ ਭੇਜਣ ਦਾ ਐਲਾਨ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਜਗਦੀਸ਼ ਸਿੰਘ ਝੀਂਡਾ ਬਣੇ HSGMC ਦੇ ਨਵੇਂ ਪ੍ਰਧਾਨ
NEXT STORY