ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਭਾਰਤੀ ਦੂਤਘਰ ਵਲੋਂ ਇਕ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਆਬੂ ਧਾਬੀ 'ਚ ਇਕ ਭਾਰਤੀ ਸਕੂਲ 'ਚ ਨੌਕਰੀ ਦੇ ਜਾਲੀ ਵਿਗਿਆਪਨਾਂ 'ਚ ਨਾ ਫਸਣ ਬਾਰੇ ਸਾਵਧਾਨ ਕੀਤਾ ਗਿਆ ਹੈ। ਮੀਡੀਆ 'ਚ ਆਈ ਇਕ ਖਬਰ ਦੇ ਮੁਤਾਬਕ ਭਾਰਤੀ ਦੂਤਘਰ ਨੇ ਵੀਰਵਾਰ ਨੂੰ ਟਵੀਟ 'ਤੇ ਦਿੱਤੇ ਸੰਦੇਸ਼ 'ਚ ਸੰਯੁਕਤ ਅਰਬ ਅਮੀਰਾਤ, ਭਾਰਤ ਤੇ ਹੋਰ ਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਜਿਹੇ ਧੋਖੇਬਾਜ਼ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਤਾਂ ਉਹ ਤੁਰੰਤ ਇਸ ਮਾਮਲੇ ਦੀ ਸ਼ਿਕਾਇਤ ਸਥਾਨਕ ਅਧਿਕਾਰੀਆਂ ਨੂੰ ਕਰਨ।
ਭਾਰਤੀ ਦੂਤਘਰ ਆਏ ਦਿਨ ਭਾਰਤੀਆਂ ਨੂੰ ਧੋਖੇ 'ਚ ਫਸਾਉਣ ਵਾਲੇ ਵਿਗਿਆਪਨਾਂ ਸਬੰਧੀ ਆਗਾਹ ਕਰਦਾ ਰਹਿੰਦਾ ਹੈ। ਤਾਜ਼ਾ ਸੰਦੇਸ਼ 'ਚ ਦੂਤਘਰ ਨੇ ਕਿਹਾ ਕਿ ਉਸ ਨੂੰ ਡਿਯੂਨਿਸ ਇੰਟਰਨੈਸ਼ਨਲ ਸਕੂਲ ਨੇ ਸੂਚਿਤ ਕੀਤਾ ਹੈ ਕਿ ਕੁਝ ਧੋਖੇਬਾਜ਼ ਲੋਕ ਖੁਦ ਨੂੰ ਸਕੂਲ ਦੇ ਪ੍ਰਤੀਨਿਧ ਤੇ ਨਿਯੁਕਤੀਕਾਰ ਦੱਸ ਰਹੇ ਹਨ ਤੇ ਨੌਕਰੀ ਦੇ ਫਰਜ਼ੀ ਵਿਗਿਆਪਨ ਦੇ ਰਹੇ ਹਨ। ਦੂਤਘਰ ਨੇ ਕਿਹਾ ਕਿ ਧੋਖੇਬਾਜ਼ਾਂ ਵਲੋਂ ਵਰਤੋਂ ਕੀਤੀ ਜਾਣ ਵਾਲੀ ਈਮੇਲ ਆਈਡੀ hr.recruitdunesintlschool.uae@gmail.com ਤੇ info.duneschool.ae@gmail.com ਹੈ। ਯੂਏਈ 'ਚ ਭਾਰਤੀਆਂ ਦੇ ਧੋਖੇ 'ਚ ਫਸਣ ਦੀਆਂ ਖਬਰਾਂ ਆਮ ਹਨ।
ਮਹਿਬੂਬਾ ਮੁਫਤੀ ਬੋਲੀ— 35ਏ ਨਾਲ ਛੇੜਛਾੜ ਬਾਰੂਦ ਨੂੰ ਹੱਥ ਲਾਉਣ ਵਰਗਾ
NEXT STORY