ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਕਿ 35ਏ ਨਾਲ ਛੇੜਛਾੜ ਕਰਨਾ ਬਾਰੂਦ ਨੂੰ ਹੱਥ ਲਾਉਣ ਦੇ ਬਰਾਬਰ ਹੋਵੇਗਾ। ਉਨ੍ਹਾਂ ਨੇ ਕਿਹਾ, ''ਜੋ ਹੱਥ 35ਏ ਨਾਲ ਛੇੜਛਾੜ ਲਈ ਉਠਣਗੇ, ਉਹ ਹੱਥ ਹੀ ਨਹੀਂ ਉਹ ਸਾਰਾ ਜਿਸਮ ਹੀ ਸੜ ਕੇ ਸੁਆਹ ਹੋ ਜਾਵੇਗਾ।'' ਮਹਿਬੂਬਾ ਨੇ ਕਿਹਾ ਕਿ ਅਸੀਂ ਆਪਣੇ ਆਖਰੀ ਸਾਹ ਤਕ ਕਸ਼ਮੀਰ ਦੀ ਰੱਖਿਆ ਕਰਾਂਗੇ।

ਮਹਿਬੂਬਾ ਪੀ. ਡੀ. ਪੀ. ਦੀ ਸਥਾਪਨਾ ਦਿਵਸ ਮਨਾਉਣ ਲਈ ਇੱਥੇ ਆਯੋਜਿਤ ਇਕ ਪ੍ਰੋਗਰਾਮ ਵਿਚ ਬੋਲ ਰਹੀ ਸੀ। ਮਹਿਬੂਬਾ ਨੇ ਆਪਣੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਧਾਰਾ-35ਏ ਦੀ ਰੱਖਿਆ ਲਈ ਲੜਾਈ ਲੜਨ ਨੂੰ ਤਿਆਰ ਰਹਿਣ। ਇਹ ਧਾਰਾ ਸੂਬੇ ਦੇ ਸਥਾਈ ਵਾਸੀਆਂ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੀ ਹੈ। ਮਹਿਬੂਬਾ ਦਾ ਇਹ ਬਿਆਨ ਜੰਮੂ-ਕਸ਼ਮੀਰ ਵਿਚ 10,000 ਵਾਧੂ ਸੁਰੱਖਿਆ ਫੋਰਸ ਦੀ ਤਾਇਨਾਤੀ ਅਤੇ ਧਾਰਾ-35ਏ ਹਟਾਉਣ ਦੀਆਂ ਖਬਰਾਂ ਦਰਮਿਆਨ ਮਹਿਬੂਬਾ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ। ਮੋਦੀ ਸਰਕਾਰ ਨੇ ਸ਼ਨੀਵਾਰ ਨੂੰ ਕਸ਼ਮੀਰ 'ਚ ਸੁਰੱਖਿਆ ਫੋਰਸ ਦੇ 10,000 ਵਾਧੂ ਜਵਾਨ ਤਾਇਨਾਤ ਕਰਨ ਦਾ ਫੈਸਲਾ ਕੀਤਾ ਸੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਦੋ ਦਿਨ ਦੇ ਜੰਮੂ-ਕਸ਼ਮੀਰ ਦੌਰੇ ਤੋਂ ਬਾਅਦ ਇਹ ਖਬਰ ਆਈ ਸੀ।
ਕੀ ਹੈ ਧਾਰਾ-35ਏ
ਧਾਰਾ-35ਏ, ਧਾਰਾ-370 ਦਾ ਇਕ ਹਿੱਸਾ ਹੈ, ਜੋ ਕਸ਼ਮੀਰ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਇਸ ਧਾਰਾ ਤਹਿਤ ਜੰਮੂ-ਕਸ਼ਮੀਰ ਸਰਕਾਰ ਸੂਬੇ ਦੇ ਨਾਗਰਿਕਾਂ ਨੂੰ ਪੂਰਨ ਨਾਗਰਿਕਤਾ ਪ੍ਰਦਾਨ ਕਰਦੀ ਹੈ। ਸੂਬੇ ਦੇ ਬਾਹਰ ਦਾ ਕੋਈ ਵੀ ਵਿਅਕਤੀ ਇੱਥੇ ਕਿਸੇ ਪ੍ਰਕਾਰ ਦੀ ਜਾਇਦਾਦ ਨਹੀਂ ਖਰੀਦ ਸਕਦਾ ਹੈ। ਇੱਥੋਂ ਦੀ ਮਹਿਲਾ ਨਾਲ ਵਿਆਹ ਤੋਂ ਬਾਅਦ ਉਸ ਦੀ ਜਾਇਦਾਦ 'ਤੇ ਆਪਣਾ ਹੱਕ ਨਹੀਂ ਰਹਿ ਜਾਂਦਾ। ਇਸ ਕਾਨੂੰਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਹੈ ਅਤੇ ਇਸ 'ਤੇ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਹੁੰਦੀਆਂ ਰਹੀਆਂ ਹਨ।
ਉੱਤਰਾਖੰਡ 'ਚ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ
NEXT STORY