ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਆਪਣੇ ਸਮੁੰਦਰੀ ਖੇਤਰ ਖਾਸ ਕਰ ਕੇ ਹਿੰਦ ਮਹਾਸਾਗਰ ’ਚ ਆਪਣੀਆਂ ਸਮੁੰਦਰੀ ਨਿਗਰਾਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਇਕ ਅਮਰੀਕੀ ਕੰਪਨੀ ਤੋਂ 1943 ਕਰੋੜ ਰੁਪਏ ਦੀ ਲਾਗਤ ਨਾਲ 2 ਅਤਿ-ਆਧੁਨਿਕ ਡਰੋਨ ਪ੍ਰਣਾਲੀਆਂ ਢਾਈ ਸਾਲ ਲਈ ਪੱਟੇ ’ਤੇ ਲੈਣ ਲਈ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਨਾਲ ਸਮੁੰਦਰੀ ਫੌਜ ਹੋਰ ਮਜ਼ਬੂਤ ਹੋਵੇਗੀ। ਰੱਖਿਆ ਮੰਤਰਾਲਾ ਨੇ ਸੋਮਵਾਰ ਕਿਹਾ ਕਿ ਉਸ ਨੇ ਸਮੁੰਦਰੀ ਫੌਜ ਲਈ 30 ਮਹੀਨਿਆਂ ਦੀ ਮਿਆਦ ਲਈ 2 ਐੱਮ. ਕਿਊ. 9-ਬੀ ‘ਸੀ ਗਾਰਡੀਅਨ ਹਾਈ-ਐਲਟੀਟਿਊਡ ਲਾਂਗ-ਐਂਡੂਰੈਂਸ' ਰਿਮੋਟਲੀ ਪਾਇਲਟਡ ਏਅਰਕ੍ਰਾਫਟ ਸਿਸਟਮ ਲੀਜ਼ ’ਤੇ ਲੈਣ ਲਈ ਜਨਰਲ ਐਟੋਮਿਕਸ ਏਅਰੋਨਾਟਿਕਲ ਸਿਸਟਮਜ਼, ਇੰਕ. ਨਾਲ ਇਕਰਾਰਨਾਮੇ ’ਤੇ ਹਸਤਾਖਰ ਕੀਤੇ ਹਨ।
ਇਸ ਇਕਰਾਰਨਾਮੇ ’ਤੇ ਰੱਖਿਆ ਮੰਤਰਾਲਾ ’ਚ ਵਧੀਕ ਸਕੱਤਰ ਤੇ ਡਾਇਰੈਕਟਰ ਜਨਰਲ (ਪ੍ਰਾਪਤੀ) ਏ. ਅਨਬਾਰਾਸੂ ਦੀ ਮੌਜੂਦਗੀ ’ਚ ਹਸਤਾਖਰ ਕੀਤੇ ਗਏ। ਉੱਨਤ ਪ੍ਰਣਾਲੀਆਂ, ਅਤਿ-ਆਧੁਨਿਕ ਸੈਂਸਰਾਂ ਤੇ ਅਤਿ-ਆਧੁਨਿਕ ਪੇਲੋਡਾਂ ਨਾਲ ਲੈਸ ਐੱਮ. ਕਿਊ.-9 ਬੀ (ਸੀ ਗਾਰਡੀਅਨ) ਸਮੁੰਦਰੀ ਫੌਜ ਦੀ ਸਮੁੰਦਰੀ ਨਿਗਰਾਨੀ ਸਮਰੱਥਾਵਾਂ ਨੂੰ ਵਧਾਏਗਾ। ਇਹ ਪ੍ਰਣਾਲੀਆਂ ਸਮੁੰਦਰੀ ਖੇਤਰ ਦੇ ਵਿਸ਼ਾਲ ਖੇਤਰਾਂ ’ਚ ਨਿਰੰਤਰ ਖੁਫੀਆ ਜਾਣਕਾਰੀ, ਨਿਗਰਾਨੀ ਤੇ ਜਾਸੂਸੀ ਕਵਰੇਜ ਪ੍ਰਦਾਨ ਕਰਨਗੀਆਂ। ਇਸ ਨਾਲ ਹਿੰਦ ਮਹਾਸਾਗਰ ਖੇਤਰ ’ਚ ਵਿਕਾਸ ਦੀ ਨਿਗਰਾਨੀ ਤੇ ਜਵਾਬ ਦੇਣ ਦੀ ਭਾਰਤ ਦੀ ਯੋਗਤਾ ਨੂੰ ਮਜ਼ਬੂਤੀ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੰਪ ਨੇ ਭਾਰਤੀ ਵੋਟਿੰਗ ਸਿਸਟਮ ਦੀ ਕੀਤੀ ਤਾਰੀਫ਼ ! ਅਮਰੀਕੀ ਕਾਂਗਰਸ ਨੂੰ ਕੀਤੀ ਇਹ ਖ਼ਾਸ ਅਪੀਲ
NEXT STORY