ਨਵੀਂ ਦਿੱਲੀ- ਭਾਰਤੀ ਜਲ ਸੈਨਾ ਅਗਨੀਵੀਰ ਭਰਤੀ 2025 ਦੇ ਅਧੀਨ 02/2025, 01/2026 ਅਤੇ 02/2026 ਬੈਚ ਲਈ ਐੱਮਆਰ (ਮੈਟ੍ਰਿਕ ਰਿਕਰੂਟ) ਅਤੇ ਐੱਸਐੱਸਆਰ (ਸੀਨੀਅਰ ਸੈਕੰਡਰੀ ਰਿਕਰੂਟ) ਦੇ ਅਹੁਦਿਆਂ 'ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਲਈ ਕੁਆਰੇ ਮੁੰਡੇ-ਕੁੜੀਆਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 10 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਅਗਨੀਵੀਰ ਐੱਸਐੱਸਆਰ ਲਈ 12ਵੀਂ ਦੀ ਪ੍ਰੀਖਿਆ ਮੈਥਸ ਅਤੇ ਫਿਜ਼ਿਕਸ ਨਾਲ ਪਾਸ ਕੀਤੀ ਹੋਵੇ। ਕੈਮੇਸਟ੍ਰੀ, ਬਾਇਓਲਾਜੀ ਜਾਂ ਕੰਪਿਊਟਰ ਸਾਇੰਸ 'ਚੋਂ ਕਿਸੇ ਇਕ ਵਿਸ਼ੇ 'ਚ ਪੜ੍ਹਾਈ ਕੀਤੀ ਹੋਵੇ।
ਅਗਨੀਵੀਰ ਐੱਮਆਰ (ਸ਼ੈਫ, ਸਟੀਵਰਡ, ਹਾਈਜੀਨਿਸਟ) ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ
02/2025 ਬੈਚ ਲਈ- ਉਮੀਦਵਾਰਾਂ ਦਾ ਜਨਮ 1 ਸਤੰਬਰ 2004 ਤੋਂ 29 ਫਰਵਰੀ 2008 ਵਿਚਾਲੇ ਹੋਵੇ।
01/2026 ਬੈਚ ਲਈ- ਉਮੀਦਵਾਰਾਂ ਦਾ ਜਨਮ 1 ਫਰਵਰੀ 2005 ਤੋਂ 31 ਜੁਲਾਈ 2008 ਵਿਚਾਲੇ ਹੋਵੇ।
02/2026 ਬੈਚ ਲਈ- ਉਮੀਦਵਾਰਾਂ ਦਾ ਜਨਮ 1 ਜੁਲਾਈ 2005 ਤੋਂ 31 ਦਸੰਬਰ 2008 ਵਿਚਾਲੇ ਹੋਇਆ ਹੋਵੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਨ੍ਹਾਂ ਨੋਟੀਫਿਕੇਸ਼ਨ 'ਤੇ ਕਲਿੱਕ ਕਰੋ।
ਅਗਨੀਵੀਰ ਐੱਸਐੱਸਆਰ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ
ਅਗਨੀਵੀਰ ਐੱਮਆਰ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ
ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ
NEXT STORY