ਕੋਚੀ (ਏਜੰਸੀ)- ਭਾਰਤੀ ਜਲ ਸੈਨਾ ਦਾ ਇਕ ਚੇਤਕ ਹੈਲੀਕਾਪਟਰ ਸ਼ਨੀਵਾਰ ਨੂੰ ਟਰੇਨਿੰਗ ਦੌਰਾਨ ਆਈ.ਐੱਨ.ਐੱਸ. ਗਰੂੜ ਦੇ ਰਣਵੇਅ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਉਸ 'ਚ ਸਵਾਰ 2 ਅਧਿਕਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਸੂਤਰਾਂ ਅਨੁਸਾਰ ਘਟਨਾ ਦੁਪਹਿਰ ਕਰੀਬ 2.30 ਵਜੇ ਦੀ ਹੈ। 7 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ ਹੈਲੀਕਾਪਟਰ 'ਚ ਘਟਨਾ ਦੇ ਸਮੇਂ 2 ਅਧਿਕਾਰੀ ਸਵਾਰ ਸਨ।
ਇਹ ਵੀ ਪੜ੍ਹੋ : PM ਮੋਦੀ ਨੇ ਆਕਾਂਸ਼ਾ ਨਾਲ ਕੀਤਾ ਵਾਅਦਾ ਨਿਭਾਇਆ, ਚਿੱਠੀ ਲਿਖ ਕੀਤਾ ਵਿਸ਼ੇਸ਼ ਧੰਨਵਾਦ
ਜ਼ਖ਼ਮੀ ਹੋਏ ਅਧਿਕਾਰੀਆਂ 'ਚੋਂ ਇਕ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਦੋਹਾਂ ਜ਼ਖ਼ਮੀਆਂ ਦਾ ਇਲਾਜ ਇੱਥੇ ਜਲ ਸੈਨਾ ਬੇਸ ਹਸਪਤਾਲ 'ਚ ਚੱਲ ਰਿਹਾ ਹੈ। ਜਲ ਸੈਨਾ ਅਧਿਕਾਰੀਆਂ ਨੇ ਅਜੇ ਤੱਕ ਇਸ ਸੰਬੰਧ 'ਚ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੇਤਾਵਾਂ ਤੇ ਸਿਆਸਤ ’ਚ ਆਮ ਲੋਕਾਂ ਦੇ ਘਟਦੇ ਭਰੋਸੇ ਲਈ ਕਾਂਗਰਸ ਜ਼ਿੰਮੇਵਾਰ : ਰਾਜਨਾਥ
NEXT STORY