ਮੋਰਬੀ (ਏਜੰਸੀ)- ਗੁਜਰਾਤ ਦੇ ਮੋਰਬੀ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਿੰਡ 'ਚ ਸਥਿਤ 18 ਫੁੱਟ ਡੂੰਘੇ ਖੂਹ 'ਚ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਉੱਠ ਰਹੀਆਂ ਰਹੱਸਮਈ ਲਹਿਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਾਲਾਂਕਿ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਅਸਾਧਾਰਨ ਘਟਨਾ ਪਿੱਛੇ ਭੂਚਾਲ ਦੀ ਗਤੀਵਿਧੀ ਦੇ ਕੋਈ ਸੰਕੇਤ ਨਹੀਂ ਹਨ। ਇਸ ਅਸਾਧਾਰਨ ਘਟਨਾ ਨੂੰ ਦੇਖਣ ਲਈ ਪਿੰਡ ਵਾਸੀ, ਰਾਹਗੀਰ ਅਤੇ ਹਾਈਵੇਅ ਤੋਂ ਲੰਘਣ ਵਾਲੇ ਲੋਕਾਂ ਦੀ ਵੱਡੀ ਗਿਣਤੀ 'ਚ ਮੌਕੇ 'ਤੇ ਭੀੜ ਜੁਟ ਰਹੀ ਹੈ।
ਪਿਛਲੇ ਪੰਜ ਦਿਨਾਂ ਤੋਂ ਜਾਰੀ ਇਸ ਘਟਨਾ ਨੇ ਲੋਕਾਂ 'ਚ ਉਤਸੁਕਤਾ ਪੈਦਾ ਕੀਤੀ ਹੈ ਅਤੇ ਨਾਲ ਹੀ ਸੰਭਾਵੀ ਭੂਚਾਲ ਦਾ ਡਰ ਵੀ ਪੈਦਾ ਕਰ ਦਿੱਤਾ ਹੈ। ਜ਼ਿਲ੍ਹਾ ਭੂ-ਵਿਗਿਆਨੀ ਜੇ.ਐੱਸ. ਵਢੇਰ ਨੇ ਕਿਹਾ ਕਿ ਪਹਿਲੀ ਨਜ਼ਰੇ, ਇਹ ਘਟਨਾ ਭੂਚਾਲ ਦੀ ਗਤੀਵਿਧੀ ਨਾਲ ਸਬੰਧਤ ਨਹੀਂ ਲੱਗਦੀ। ਉਨ੍ਹਾਂ ਦੱਸਿਆ ਕਿ ਚੱਟਾਨਾਂ ਦੇ ਛੋਟੇ-ਛੋਟੇ ਛੇਕਾਂ 'ਚ ਫਸੀ ਹਵਾ ਬਾਹਰ ਨਿਕਲ ਰਹੀ ਹੈ, ਜਿਸ ਕਾਰਨ ਖੂਹ ਦੇ ਪਾਣੀ 'ਚ ਲਗਾਤਾਰ ਹੱਲਚੱਲ ਹੋ ਰਹੀ ਹੈ।
ਵਢੇਰ ਨੇ ਕਿਹਾ ਕਿ ਗਾਂਧੀਨਗਰ ਸਥਿਤ ਇੰਸਟੀਚਿਊਟ ਆਫ਼ ਸੀਸਮੌਲੋਜੀਕਲ ਰਿਸਰਚ (ISR) ਨਾਲ ਵੀ ਇਸ ਸੰਬੰਧ 'ਚ ਸਲਾਹ-ਮਸ਼ਵਰਾ ਕੀਤਾ ਗਿਆ ਹੈ, ਜਿਸ ਨੇ ਪੁਸ਼ਟੀ ਕੀਤੀ ਹੈ ਕਿ ਇਲਾਕੇ 'ਚ ਕੋਈ ਸਰਗਰਮ ਫਾਲਟ ਲਾਈਨ ਨਹੀਂ ਹੈ। ਮੋਰਬੀ ਜ਼ਿਲ੍ਹਾ ਕੁਲੈਕਟਰ ਸਵਪਨਿਲ ਖਰੇ ਨੇ ਕਿਹਾ ਕਿ ਰਾਜ ਸਰਕਾਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਗਾਂਧੀਨਗਰ ਤੋਂ ਮਾਹਿਰਾਂ ਦੀ ਇਕ ਟੀਮ ਜਾਂਚ ਕਰਨ ਲਈ ਮੌਕੇ 'ਤੇ ਪਹੁੰਚੇਗੀ। ਜਿਸ ਖੇਤ 'ਚ ਇਹ ਖੂਹ ਸਥਿਤ ਹੈ, ਉਸ ਦੇ ਮਾਲਕ ਪ੍ਰਾਣਜੀਵਨ ਸਦਾਰੀਆ ਨੇ ਦੱਸਇਆ ਕਿ ਉਨ੍ਹਾਂ ਨੇ 2 ਅਗਸਤ ਨੂੰ ਪਹਿਲੀ ਵਾਰ ਇਹ ਅਸਾਧਾਰਨ ਗਤੀਵਿਧੀ ਦੇਖੀ। ਉਨ੍ਹਾਂ ਕਿਹਾ,''ਐਤਵਾਰ ਨੂੰ ਜਦੋਂ ਮੈਂ ਖੇਤ 'ਤੇ ਪਹੁੰਚਿਆ ਤਾਂ ਖੂਹ ਦਾ ਪਾਣੀ ਕਿਨਾਰਿਆਂ ਤੋਂ ਬਾਹਰ ਨਿਕਲ ਰਿਹਾ ਸੀ ਅਤੇ ਉਦੋਂ ਤੋਂ ਲਗਾਤਾਰ ਅਜਿਹਾ ਹੀ ਹੋ ਰਿਹਾ ਹੈ।'' ਸਦਾਰੀਆ ਨੇ ਦੱਸਿਆ ਕਿ ਇਸ ਖੂਨ ਦਾ ਨਿਰਮਾਣ ਲਗਭਗ ਤਿੰਨ ਮਹੀਨੇ ਪਹਿਲਾਂ ਹੀ ਕਰਵਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਐਂਬੂਲੈਂਸ 'ਚੋਂ 45 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ, 'ਮਰੀਜ਼' ਔਰਤ ਸਮੇਤ ਤਿੰਨ ਗ੍ਰਿਫ਼ਤਾਰ
NEXT STORY