ਨਵੀਂ ਦਿੱਲੀ - ਭਾਰਤੀ ਨੇਵੀ ਫੌਜ ਨੇ ਸੋਮਵਾਰ ਨੂੰ ਆਪਣੇ ਦੇਸ਼ 'ਚ ਬਣੀ ਸਟੀਲਥ ਵਿਨਾਸ਼ਕਾਰੀ ਆਈ.ਐੱਨ.ਐੱਸ. ਚੇਨਈ ਤੋਂ ਬ੍ਰਾਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਮਿਜ਼ਾਈਲ ਨੇ ਉੱਚ ਪੱਧਰ ਅਤੇ ਬੇਹੱਦ ਮੁਸ਼ਕਲ ਜੰਗੀ ਅਭਿਆਸ ਕਰਨ ਤੋਂ ਬਾਅਦ ਟੀਚੇ ਨੂੰ ਸਟੀਕਤਾ ਨਾਲ ਸਫਲਤਾਪੂਰਵਕ ਨਿਸ਼ਾਨਾ ਬਣਾਇਆ। ਨੇਵੀ ਫੌਜ ਵੱਲੋਂ ਇਸ ਪ੍ਰੀਖਣ ਨੂੰ ਲੈ ਕੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਸ ਪ੍ਰਕਾਰ ਵਿਨਾਸ਼ਕਾਰੀ ਸਮੁੰਦਰੀ ਜਹਾਜ਼ ਭਾਰਤੀ ਨੇਵੀ ਫੌਜ ਦਾ ਇੱਕ ਮਾਰੂ ਪਲੇਟਫਾਰਮ ਬਣ ਗਿਆ ਹੈ।
ਭਾਰਤ ਦੇ ਡੀ.ਆਰ.ਡੀ.ਓ. ਨੇ ਰੂਸ ਦੇ ਐੱਨ.ਪੀ.ਓ. ਮੈਸ਼ੀਨੋਸਟ੍ਰੋਨੀਆ (ਐੱਨ.ਪੀ.ਓ.ਐੱਮ.) ਨਾਲ ਮਿਲ ਕੇ ਤਿਆਰ ਕੀਤਾ ਹੈ। ਬ੍ਰਾਹਮੋਸ ਉਨ੍ਹਾਂ ਚੋਣਵੇ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ 'ਚ ਸ਼ਾਮਲ ਹੈ ਜੋ ਭਾਰਤੀ ਹਵਾਈ ਫੌਜ ਅਤੇ ਨੇਵੀ ਫੌਜ ਦੇ ਬੇੜੇ 'ਚ ਸ਼ਾਮਲ ਹੈ। ਨਵੇਂ ਸੰਸਕਰਣ ਦਾ ਪ੍ਰਪੁਲਸ਼ਨ ਸਿਸਟਮ, ਏਅਰਫਰੇਮ, ਪਾਵਰ ਸਪਲਾਈ ਸਮੇਤ ਕਈ ਮਹੱਤਵਪੂਰਨ ਉਪਕਰਣ ਦੇਸ਼ 'ਚ ਹੀ ਵਿਕਸਿਤ ਕੀਤੇ ਗਏ ਹਨ। ਇਹ ਮੁੱਖ ਤੌਰ 'ਤੇ ਪਣਡੁੱਬੀਆਂ, ਜਹਾਜ਼ਾਂ ਅਤੇ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਣ 'ਚ ਮਦਦਗਾਰ ਸਾਬਤ ਹੋਵੇਗੀ।
ਪ੍ਰਾਇਮ ਸਟ੍ਰਾਈਕ ਹਥਿਆਰ ਦੇ ਰੂਪ 'ਚ ਬ੍ਰਾਹਮੋਸ ਲੰਮੀ ਦੂਰੀ ਦੇ ਟਾਰਗੇਟ ਨੂੰ ਨਿਸ਼ਾਨਾ ਬਣਾ ਕੇ ਜੰਗੀ ਜਹਾਜ਼ ਦੀ ਅਜਿੱਤਤਾ ਨੂੰ ਯਕੀਨੀ ਕਰੇਗਾ। ਬ੍ਰਾਹਮੋਸ ਮਿਜ਼ਾਈਲ ਨੂੰ ਭਾਰਤ ਅਤੇ ਰੂਸ ਨੇ ਸੰਯੁਕਤ ਰੂਪ ਨਾਲ ਡਿਜ਼ਾਈਨ, ਵਿਕਸਿਤ ਅਤੇ ਉਤਪਾਦਿਤ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫਲ ਪ੍ਰੀਖਣ ਲਈ ਭਾਰਤੀ ਨੇਵੀ ਫੌਜ, ਬ੍ਰਾਹਮੋਸ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੀ ਟੀਮ ਨੂੰ ਵਧਾਈ ਦਿੱਤੀ ਹੈ।
100 ਦਿਨ 'ਚ ਹਰ ਸਕੂਲ ਅਤੇ ਆਂਗਨਵਾੜੀ 'ਚ ਮੁਹੱਈਆ ਹੋਵੇਗਾ ਸ਼ੁੱਧ ਪਾਣੀ: CM ਯੋਗੀ
NEXT STORY