ਮੁੰਬਈ: ਭਾਰਤੀ ਨੇਵੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ 'ਪ੍ਰੋਜੈਕਟ 75' ਦੇ ਹਿੱਸੇ ਵਜੋਂ ਵੀਰਵਾਰ ਨੂੰ ਆਪਣੀ ਚੌਥੀ ਸਟੀਲਥ ਸਕਾਰਪੀਨ-ਕਲਾਸ ਪਣਡੁੱਬੀ INS ਵੇਲਾ ਨੂੰ ਸੇਵਾ ਵਿੱਚ ਸ਼ਾਮਲ ਕਰੇਗੀ। ਜਲ ਸੈਨਾ ਨੇ ਇਹ ਵੀ ਕਿਹਾ ਕਿ ਇਸ ਪਣਡੁੱਬੀ ਦੇ ਸੇਵਾ ਵਿਚ ਸ਼ਾਮਲ ਹੋਣ ਨਾਲ ਇਸ ਦੀ ਲੜਾਕੂ ਸਮਰੱਥਾ ਵਧੇਗੀ। 'ਪ੍ਰੋਜੈਕਟ 75' ਵਿੱਚ ਛੇ ਸਕਾਰਪੀਨ-ਡਿਜ਼ਾਈਨ ਕੀਤੀਆਂ ਪਣਡੁੱਬੀਆਂ ਦਾ ਨਿਰਮਾਣ ਸ਼ਾਮਲ ਹੈ।
ਇਨ੍ਹਾਂ ਵਿੱਚੋਂ ਤਿੰਨ ਪਣਡੁੱਬੀਆਂ - ਕਲਵਰੀ, ਖੰਡੇਰੀ, ਕਰੰਜ - ਨੂੰ ਪਹਿਲਾਂ ਹੀ ਸੇਵਾ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਨੇਵੀ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤੀ ਨੇਵੀ ਦੀ ਚੌਥੀ ਸਟੀਲਥ ਸਕਾਰਪੀਨ-ਸ਼੍ਰੇਣੀ ਦੀ ਪਣਡੁੱਬੀ, INS ਵੇਲਾ, 25 ਨਵੰਬਰ 2021 ਨੂੰ ਚਾਲੂ ਹੋਣ ਲਈ ਤਿਆਰ ਹੈ।"
ਇਹ ਵੀ ਪੜ੍ਹੋ - ਪੀ.ਐੱਮ. ਗਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਵਧੀ, ਮਾਰਚ 2022 ਤੱਕ ਮਿਲੇਗਾ ਮੁਫਤ ਰਾਸ਼ਨ
ਪਣਡੁੱਬੀ ਦਾ ਨਿਰਮਾਣ ਮੁੰਬਈ ਸਥਿਤ ਮਜ਼ਾਗਨ ਡੌਕ ਸ਼ਿਪ ਬਿਲਡਰਜ਼ ਲਿਮਿਟੇਡ ਨੇ ਫਰਾਂਸ ਦੇ ਮੈਸਰਜ਼ ਨੇਵਲ ਗਰੁੱਪ ਦੇ ਸਹਿਯੋਗ ਨਾਲ ਕੀਤਾ ਹੈ। INS ਵੇਲਾ ਦਾ ਪਿਛਲਾ ਅਵਤਾਰ 31 ਅਗਸਤ 1973 ਨੂੰ ਚਾਲੂ ਕੀਤਾ ਗਿਆ ਸੀ ਅਤੇ 25 ਜੂਨ 2010 ਨੂੰ ਬੰਦ ਕੀਤਾ ਗਿਆ ਸੀ। ਇਸ ਨੇ 37 ਸਾਲਾਂ ਤੱਕ ਦੇਸ਼ ਦੀ ਮਹੱਤਵਪੂਰਨ ਸੇਵਾ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭ੍ਰਿਸ਼ਟਾਚਾਰ: ਪਾਈਪ ’ਚੋਂ ਪਾਣੀ ਦੀ ਜਗ੍ਹਾ ਡਿੱਗਣ ਲੱਗੀਆਂ ਨੋਟਾਂ ਦੀਆਂ ਥੱਦੀਆਂ
NEXT STORY