ਵਾਸ਼ਿੰਗਟਨ — ਅਮਰੀਕਾ ਜਾ ਵਸੇ ਵਡੋਦਰਾ ਦੇ ਰਹਿਣ ਵਾਲੇ 51 ਸਾਲਾਂ ਹਰੀਸ਼ ਮਿਸ਼ਤ੍ਰੀ ਦੀ ਇਕ ਅਫਰੀਕੀ-ਅਮਰੀਕੀ ਨੇ ਹੱਤਿਆ ਕਰ ਦਿੱਤੀ। ਵਡੋਦਰਾ 'ਚ ਪਰਿਵਾਰ ਦੇ ਲੋਕਾਂ ਨੇ ਸੋਮਵਾਰ ਨੂੰ ਦੱਸਿਆ ਕਿ ਅਮਰੀਕਾ ਦੇ ਸੂਬੇ ਜਾਰਜੀਆ ਦੇ ਐਟਲਾਂਟਾ ਸ਼ਹਿਰ 'ਚ ਗੁਜਰਾਤੀ ਐੱਨ. ਆਰ. ਆਈ. ਦੇ ਗੈਸ ਸਟੇਸ਼ਨ ਅਤੇ ਸਟੋਰ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ਨੀਵਾਰ ਨੂੰ ਹੱਤਿਆਰੇ ਨੇ ਹਰੀਸ਼ 'ਤੇ 3 ਵਾਰ ਗੋਲੀਆਂ ਚਲਾਈਆਂ।
ਹਰੀਸ਼ ਦੇ ਭਤੀਜੇ ਸੁਮਨ ਨੇ ਦਾਅਵਾ ਕੀਤਾ ਕਿ, 'ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਹਰੀਸ਼ ਚਾਚਾ ਸਟੋਰ ਬੰਦ ਕਰ ਰਹੇ ਸਨ। ਸ਼ਨੀਵਾਰ ਸ਼ਾਮ ਨੂੰ ਅਫਰੀਕੀ-ਅਮਰੀਕੀ ਨੇ ਸਟੋਰ ਕੋਲ ਹੀ ਉਨ੍ਹਾਂ ਨੂੰ 3 ਵਾਰ ਗੋਲੀਆਂ ਮਾਰੀਆਂ। ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਚਾਚਾ ਨੂੰ ਗੋਲੀ ਮਾਰਨ ਵਾਲਾ ਸ਼ਖਸ ਉਨ੍ਹਾਂ ਦੇ ਸਟੋਰ 'ਚ ਹੀ ਕੰਮ ਕਰਦਾ ਸੀ। ਪੁਲਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ, ਪਰ ਅਜੇ ਤੱਕ ਦੋਸ਼ੀ ਵੱਲੋਂ ਹੱਤਿਆ ਕਰਨਾ ਦੇ ਕਾਰਨਾਂ ਬਾਰੇ ਪਤਾ ਨਾ ਕਰ ਸਕੀ।
ਹਰੀਸ਼ ਦੀ ਪਤਨੀ ਸ਼ੀਤਲਬੇਨ ਨੇ ਐਤਵਾਰ ਨੂੰ ਫੋਨ 'ਤੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਹਰੀਸ਼ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਸ਼ੀਤਲ ਤੋਂ ਇਲਾਵਾ 19 ਸਾਲਾਂ ਦੀ ਧੀ ਨੈਂਸੀ ਅਤੇ 4 ਸਾਲਾਂ ਦਾ ਪੁੱਤਰ ਨਯਨ ਹੈ। ਉਨ੍ਹਾਂ ਦੀਆਂ 2 ਭੈਣਾਂ ਵੀ ਅਮਰੀਕਾ 'ਚ ਹੀ ਰਹਿੰਦੀਆਂ ਹਨ।
ਜੰਮੂ-ਕਸ਼ਮੀਰ 'ਚ ਵੱਡੇ ਅੱਤਵਾਦੀ ਹਮਲਿਆਂ ਦਾ ਸ਼ੱਕ, ਅਲਰਟ ਜਾਰੀ
NEXT STORY