ਸ਼੍ਰੀਨਗਰ—ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਰਮਜਾਨ ਦੌਰਾਨ ਸ਼ਾਂਤੀ ਬਣਾਏ ਰੱਖਣ ਲਈ ਜੰਗਬੰਦੀ ਦੇ ਫੈਸਲੇ ਵਿਚਾਲੇ ਪਾਕਿਸਤਾਨ ਵਲੋਂ ਲਗਾਤਾਰ ਨਾਪਾਕ ਹਰਕਤਾਂ ਜਾਰੀ ਹਨ। ਇਸ ਵਿਚਾਲੇ ਘਾਟੀ 'ਚ ਅੱਤਵਾਦੀ ਘਟਨਾਵਾਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋ ਗਈਆਂ ਹਨ। ਦੂਜੇ ਪਾਸੇ ਰਮਜਾਨ ਦੇ ਬਾਕੀ ਬਚੇ 5 ਦਿਨਾਂ ਦੇ ਅੰਦਰ ਪਾਕਿਸਤਾਨ ਵਲੋਂ 5 ਵੱਡੇ ਅੱਤਵਾਦੀ ਹਮਲਿਆਂ ਦਾ ਸ਼ੱਕ ਜਿਤਾਇਆ ਜਾ ਰਿਹਾ ਹੈ।
ਇਕ ਨਿਊਜ਼ ਚੈਨਲ ਮੁਤਾਬਕ ਅੱਤਵਾਦੀ ਸੰਗਠਨ ਜੈਸ਼-ਏ-ਮੁਹਮੰਦ ਇਨ੍ਹਾਂ ਪੰਜ ਦਿਨਾਂ 'ਚ ਜੰਮੂ-ਕਸ਼ਮੀਰ ਦੇ 5 ਹਿੱਸਿਆਂ 'ਚ ਵੱਡੇ ਅੱਤਵਾਦੀ ਹਮਲੇ ਦੀ ਤਿਆਰੀ 'ਚ ਹੈ। ਦੱਸ ਦਈਏ ਕਿ ਇਕ ਦਿਨ ਪਹਿਲਾਂ ਸੋਮਵਾਰ ਨੂੰ ਹੀ ਸੁਰੱਖਿਆ ਬਲਾਂ ਨੇ ਕੁਪਵਾੜਾ ਜ਼ਿਲੇ 'ਚ ਅਜਿਹੀ ਹੀ ਇਕ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।
ਰਮਜਾਨ 'ਚ ਜੰਗਬੰਦੀ ਦੇ ਫੈਸਲੇ ਤੋਂ ਬਾਅਦ ਪਿਛਲੇ 20 ਦਿਨਾਂ 'ਚ ਅੱਤਵਾਦੀਆਂ ਨੇ ਤਿੰਨ ਦਰਜਨ ਤੋਂ ਜ਼ਿਆਦਾ ਲੋਕਾਂ (ਫੌਜ ਦੇ ਜਵਾਨ, ਪੁਲਸ ਅਤੇ ਆਮ ਨਾਗਰਿਕ) ਦੀ ਜਾਨ ਲਈ ਹੈ। ਨਾਲ ਹੀ ਸ਼੍ਰੀਨਗਰ 'ਚ ਵੱਖ-ਵੱਖ ਜਗ੍ਹਾਂ 'ਤੇ 18 ਹੈੱਡ ਗ੍ਰੇਨੇਡ ਸੁੱਟੇ ਗਏ। ਸਰਕਾਰੀ ਅੰਕੜਿਆਂ ਮੁਤਾਬਕ ਇਨ੍ਹਾਂ 'ਚੋਂ 2 ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਇਕ ਅੰਕੜੇ ਮੁਤਾਬਕ ਇਸ ਸਾਲ ਜਨਵਰੀ ਤੋਂ ਹੁਣ ਤਕ 143 ਲੋਕਾਂ ਜਿਨ੍ਹਾਂ 'ਚੋਂ 37 ਆਮ ਨਾਗਰਿਕ ਸ਼ਾਮਲ ਹਨ, ਮਾਰੇ ਗਏ ਹਨ। ਉੱਥੇ ਹੀ 40 ਨਵੇਂ ਕਸ਼ਮੀਰੀ ਨੌਜਵਾਨ ਜਿਹਾਦ ਦੇ ਨਾਮ 'ਤੇ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਏ ਹਨ।
ਹਾਲ ਹੀ 'ਚ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਪਾਕਿਸਤਾਨ ਵਲੋਂ 1000 ਵਾਰ ਤੋਂ ਜ਼ਿਆਦਾ ਜੰਗਬੰਦੀ ਦੀ ਉਲੰਘਣਾ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਘੁਸਪੈਠ ਦੀ ਤਾਕ 'ਚ ਬੈਠੇ ਅੱਤਵਾਦੀਆਂ ਨੂੰ ਕਵਰ ਦੇਣ ਲਈ ਪਾਕਿਸਤਾਨ ਅਜਿਹਾ ਕਰ ਰਿਹਾ ਹੈ।
ਬ੍ਰਿਟਿਸ਼ ਅਖਬਾਰ ਦਾ ਦਾਅਵਾ, ਬ੍ਰਿਟੇਨ 'ਚ ਸਿਆਸੀ ਸ਼ਰਣ ਲੈਣਾ ਚਾਹੁੰਦੈ ਨੀਰਵ ਮੋਦੀ
NEXT STORY