ਭੋਪਾਲ - ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਹਸਪਤਾਲਾਂ ਵਿੱਚ ਬੈਡ ਦੀ ਕਮੀ ਦੂਰ ਕਰਣ ਹੁਣ ਭਾਰਤੀ ਰੇਲਵੇ ਅੱਗੇ ਆਈ ਹੈ। ਰੇਲਵੇ ਨੇ ਭੋਪਾਲ ਰੇਲਵੇ ਸਟੇਸ਼ਨ 'ਤੇ 20 ਆਈਸੋਲੇਸ਼ਨ ਕੋਚ ਬਣਾਏ ਹਨ ਜਿੱਥੇ ਮਾਮੂਲੀ ਕੋਵਿਡ ਲੱਛਣਾਂ ਵਾਲੇ ਮਰੀਜ਼ਾਂ ਨੂੰ ਆਈਸੋਲੇਟ ਕਰਕੇ ਰੱਖਿਆ ਜਾਵੇਗਾ ਤਾਂ ਕਿ ਗੰਭੀਰ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਬੈਡ ਉਪਲੱਬਧ ਰਹੇ।
ਇਹ ਵੀ ਪੜ੍ਹੋ- ਸ਼ਰਾਬ ਨਹੀਂ ਮਿਲੀ ਤਾਂ ਪੀ ਗਏ ਸੈਨੇਟਾਈਜ਼ਰ, 7 ਲੋਕਾਂ ਦੀ ਮੌਤ
ਭੋਪਾਲ ਵਿੱਚ ਪੱਛਮੀ ਮੱਧ ਰੇਲਵੇ ਨੇ 300 ਬੈਡ ਦੇ ਆਈਸੋਲੇਸ਼ਨ ਕੋਚ ਤਿਆਰ ਕੀਤੇ ਹਨ। ਰੇਲਵੇ ਦੇ 20 ਸਲੀਪਰ ਕੋਚ ਨੂੰ ਆਈਸੋਲੇਸ਼ਨ ਕੋਚ ਵਿੱਚ ਬਦਲਿਆ ਗਿਆ ਹੈ ਅਤੇ ਹਰ ਕੋਚ ਵਿੱਚ 16 ਕੋਵਿਡ ਦੇ ਹਲਕੇ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਇਸੋਲੇਟ ਕੀਤਾ ਜਾਵੇਗਾ। ਭੋਪਾਲ ਰੇਲਵੇ ਸਟੇਸ਼ਨ ਦੇ 6 ਨੰਬਰ ਪਲੇਟਫਾਰਮ 'ਤੇ ਇਹ ਟ੍ਰੇਨ ਖੜ੍ਹੀ ਹੈ। ਜਦੋਂ ਤੱਕ ਆਈਸੋਲੇਸ਼ਨ ਕੋਚ ਇੱਥੇ ਰਹਿਣਗੇ ਅਤੇ ਇਨ੍ਹਾਂ ਵਿੱਚ ਮਰੀਜ਼ ਰਹਿਣਗੇ ਉਦੋਂ ਤੱਕ ਰੇਲਵੇ ਸਟੇਸ਼ਨ ਦੇ ਇਸ ਹਿੱਸੇ ਨੂੰ ਆਮ ਮੁਸਾਫਰਾਂ ਲਈ ਬੰਦ ਰੱਖਿਆ ਜਾਵੇਗਾ।
ਕੋਰੋਨਾ ਮਰੀਜ਼ਾਂ ਲਈ ਇੱਥੇ ਸਵੇਰੇ ਦਾ ਨਾਸ਼ਤਾ, ਦੁਪਹਿਰ ਦਾ ਲੰਚ ਅਤੇ ਰਾਤ ਦੇ ਡਿਨਰ ਤੋਂ ਇਲਾਵਾ ਸ਼ਾਮ ਦੀ ਚਾਹ ਵੀ ਉਪਲੱਬਧ ਰਹੇਗੀ। ਟ੍ਰੇਨ ਵਿੱਚ ਬਿਜਲੀ, ਪਾਣੀ ਤੋਂ ਇਲਾਵਾ ਗਰਮੀ ਤੋਂ ਬਚਾਅ ਲਈ ਕੂਲਰ ਦੀ ਵਿਵਸਥਾ ਵੀ ਕੀਤੀ ਗਈ ਹੈ। ਟ੍ਰੇਨ ਦੀਆਂ ਖਿੜਕੀਆਂ 'ਤੇ ਕੂਲਰ ਲਗਾ ਦਿੱਤੇ ਗਏ ਹਨ ਤਾਂ ਉਥੇ ਹੀ ਗਰਮੀ ਵਿੱਚ ਟ੍ਰੇਨ ਦੇ ਡਿੱਬਿਆਂ ਦੀ ਛੱਤ ਗਰਮ ਨਾ ਹੋ ਇਸ ਦੇ ਲਈ ਉੱਪਰ ਬੋਰੀਆਂ ਵਿਛਾਈਆਂ ਗਈਆਂ ਹਨ ਜੋ ਲਗਾਤਾਰ ਪਾਣੀ ਦੀ ਬੌਛਾਰ ਨਾਲ ਗੀਲੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਰੇਲਵੇ ਦੇ ਫ੍ਰੀ ਵਾਈ ਫਾਈ ਸਹੂਲਤ ਵੀ ਇੱਥੇ ਦਾਖਲ ਮਰੀਜ਼ ਇਸਤੇਮਾਲ ਕਰ ਸਕਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਰੇਲਵੇ ਦੇ 'ਆਈਸੋਲੇਸ਼ਨ ਕੋਚ' ਤਿਆਰ, ਗਰਮੀ ਨਾਲ ਲੜਨ ਦੇ ਵੀ ਹਨ ਪ੍ਰਬੰਧ
NEXT STORY