ਨਵੀਂ ਦਿੱਲੀ- ਯਮਨ ਤੋਂ ਛੁਡਾਏ ਗਏ 7 ਭਾਰਤੀ ਮਲਾਹਾਂ ਨੇ ਦੇਸ਼ ’ਚ ਸੁਰੱਖਿਅਤ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਯਮਨ ਦੀ ਜਿਸ ਜਗ੍ਹਾ ਤੋਂ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਛੁਡਾਇਆ ਗਿਆ, ਉਹ ਜਗ੍ਹਾ ਹੂਤੀ ਬਾਗੀਆਂ ਦੇ ਕਬਜ਼ੇ ’ਚ ਹੈ। ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ’ਚ 2 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੇ ਇਕ ਵਪਾਰੀ ਜਹਾਜ਼ ’ਤੇ ਕਬਜ਼ਾ ਕਰ ਲਿਆ ਗਿਆ ਸੀ। ਇਸ ਦੌਰਾਨ 7 ਭਾਰਤੀਆਂ ਅਤੇ ਵਿਦੇਸ਼ੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ।

ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਮਲਾਹਾਂ ਨੂੰ ਐਤਵਾਰ ਨੂੰ ਹੂਤੀ ਬਾਗੀਆਂ ਦੇ ਕਬਜ਼ੇ 'ਚੋਂ ਛੁਡਵਾਇਆ ਗਿਆ ਹੈ। ਇਹ ਲੋਕ ਯਮਨ ਦੀ ਰਾਜਧਾਨੀ ਸਨਾ ਤੋਂ ਭਾਰਤ ਪਹੁੰਚੇ ਹਨ। ਬਾਗੀਆਂ ਦੀ ਕੈਦ ਤੋਂ ਬਾਹਰ ਆਏ ਮੁਹੰਮਦ ਮੁਨਵਰ ਸਮੀਰ ਸ਼ੇਖ ਨੇ ਇਸ ਮਾਮਲੇ ’ਤੇ ਕਿਹਾ ਕਿ ਅਸੀਂ ਲੋਕ ਉੱਥੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਫਸੇ ਹੋਏ ਸੀ। ਭਾਰਤ ਸਰਕਾਰ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਦੂਤਘਰ ਨੇ ਸਾਨੂੰ ਛੁਡਾ ਲਿਆ, ਜਿਸ ਲਈ ਅਸੀਂ ਦਿਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਇਕ ਹੋਰ ਛੁਡਾਏ ਗਏ ਸੇਲਰ ਨੇ ਕਿਹਾ ਕਿ ਅਸੀਂ ਸਿਰਫ ਪੀ. ਐੱਮ. ਨਰਿੰਦਰ ਮੋਦੀ ਦੀ ਵਜ੍ਹਾ ਨਾਲ ਦੇਸ਼ ਵਾਪਸ ਆ ਸਕੇ ਹਾਂ।

ਭਾਰਤੀ ਜਾਣ ਕੇ ਬਾਗੀਆਂ ਨੇ ਕੀਤਾ ਚੰਗਾ ਵਿਹਾਰ
ਲਖਨਊ ਦੇ ਸੇਲਰ ਮੁਹੰਮਦ ਜਸ਼ੀਮ ਖਾਨ ਨੇ ਦੱਸਿਆ ਕਿ ਯਮਨ ’ਚ ਹਾਲਾਤ ਬਦ ਤੋਂ ਬਦਤਰ ਹੋ ਗਏ ਸਨ। ਬਾਗ਼ੀ ਸਾਡੇ ਜਹਾਜ਼ ਅਤੇ ਕਾਰਗੋ ’ਤੇ ਕਬਜ਼ਾ ਕਰ ਲਿਆ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਸੀਂ ਭਾਰਤੀ ਹਾਂ ਤਾਂ ਉਨ੍ਹਾਂ ਲੋਕਾਂ ਨੇ ਸਾਡੇ ਨਾਲ ਚੰਗਾ ਵਿਹਾਰ ਕੀਤਾ। ਉੱਥੇ ਹੀ, ਭਾਰਤ ਸਰਕਾਰ ਨੇ ਵੀ ਯਮਨ ਸਰਕਾਰ ਦਾ ਧੰਨਵਾਦ ਕੀਤਾ। ਭਾਰਤ ਸਰਕਾਰ ਨੇ ਕਿਹਾ ਕਿ ਭਾਰਤੀ ਸੇਲਰਾਂ ਨੂੰ ਲੈ ਕੇ ਜਿਨ੍ਹਾਂ ਵੀ ਪਾਰਟੀਆਂ ਨੇ ਫਿਕਰ ਵਿਖਾਈ, ਉਨ੍ਹਾਂ ਸਾਰਿਆਂ ਦਾ ਧੰਨਵਾਦ, ਵਿਸ਼ੇਸ਼ ਤੌਰ ’ਤੇ ਯਮਨ ਸਰਕਾਰ ਦਾ।
ਭਾਰਤੀ ਅਮਰੀਕੀ NGO ਨੇ ਉਸ ਦੀ ਤਾਰੀਫ਼ ਲਈ PM ਮੋਦੀ ਦਾ ਕੀਤਾ ਧੰਨਵਾਦ
NEXT STORY