ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੀ ਜੀ-20 ਸਮੂਹ ਦੀ ਪ੍ਰਧਾਨਗੀ ਨੇ ਵਿਸ਼ਵ ਮੰਚ 'ਤੇ 'ਅਮਿੱਟ ਛਾਪ' ਛੱਡੀ ਹੈ ਅਤੇ ਇਸ ਦੌਰਾਨ ਨਵੀਂ ਦਿੱਲੀ ਮੈਨੀਫੈਸਟੋ (ਨਵੀਂ ਦਿੱਲੀ ਲੀਡਰਸ ਸਮਿਟ ਡਿਕਲੇਰੇਸ਼ਨ) 'ਤੇ ਆਮ ਸਹਿਮਤੀ ਬਣਨਾ ਦੁਨੀਆ 'ਚ ਵਿਸ਼ਵਾਸ ਦੀ ਘਾਟ ਨੂੰ ਪਾਟਨ ਦੀ ਦਿਸ਼ਾ 'ਚ ਇਤਿਹਾਸਿਕ ਮੀਲ ਦਾ ਪੱਥਰ ਹੈ।
ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 'ਵਿਸ਼ਵ ਗੁਰੂ' ਅਤੇ 'ਵਿਸ਼ਵ ਬੰਧੁ' ਦੋਵਾਂ ਰੂਪਾਂ ' ਭਾਰਤ ਦੇ ਕੌਸ਼ਲ ਨੂੰ ਸਫਲਤਾਪੂਰਵਕ ਪ੍ਰਦਰਸ਼ਿਤ ਕੀਤਾ ਹੈ। ਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਲਿਖਿਆ ਕਿ ਨਵੀਂ ਦਿੱਲੀ 'ਚ ਇਤਿਹਾਸਿਕ ਜੀ-20 ਸਿਖਰ ਸੰਮੇਲਨ ਸਫਲਤਾਪੂਰਵਕ ਸਮਾਪਤ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ ਨੇ ਵਿਸ਼ਵ ਮੰਚ 'ਤੇ 'ਅਮਿੱਟ ਛਾਪ' ਛੱਡੀ ਹੈ।
ਉਨ੍ਹਾਂ ਕਿਹਾ ਕਿ ਨਵੀਂ ਦਿੱਲੀ 'ਚ ਆਯੋਜਿਤ ਜੀ-20 ਸਿਖਰ ਸੰਮੇਲਨ 'ਚ ਮੈਨੀਫੈਸਟੋ 'ਤੇ ਆਮ ਸਹਿਮਤੀ ਬਣਨਾ ਗਲੋਬਲ ਵਿਸ਼ਵਾਸ ਦੀ ਘਾਟ ਨੂੰ ਪਾਟਨ ਅਤੇ ਦੁਨੀਆ 'ਚ ਭਰੋਸਾ ਵਿਕਸਿਤ ਕਰਨ ਦੀ ਦਿਸ਼ਾ 'ਚ ਇਕ ਇਤਿਹਾਸਿਕ ਮੀਲ ਦਾ ਪੱਥਰ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਜੀ-20 ਮੈਨੀਫੈਸਟੋ 'ਚ ਯੂਕ੍ਰੇਨ ਜੰਗ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਆਮ ਸਹਿਮਤੀ ਵਾਲਾ ਬਿਆਨ ਵੱਖ-ਵੱਖ ਦੇਸ਼ਾਂ ਨੂੰ ਨੇੜੇ ਲਿਆਉਣ ਅਤੇ ਸਾਂਝਾ ਮਕਸਦ ਲਈ ਮਤਭੇਦਾਂ ਨੂੰ ਦੂਰ ਕਰਨ ਦੀ ਭਾਰਤ ਦੀ ਸਮਰਥਾ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜੀ-20 'ਚ ਭਾਰਤ ਨੇ 'ਭਾਰਤ-ਪੱਛਮੀ ਏਸ਼ੀਆ ਯੂਰਪ ਆਰਥਿਕ ਗਲਿਆਰੇ' ਦੀ ਸ਼ੁਰੂਆਤ ਕੀਤੀ ਜਿਸ ਨਾਲ ਅਰਬ ਪ੍ਰਇਦਿਪ ਅਤੇ ਯੂਰਪ ਦੇ ਨਾਲ ਭਾਰਤ ਦੇ ਰਣਨੀਤਕ ਸੰਪਰਕ ਦਾ ਵਿਸਤਾਰ ਹੋਵੇਗਾ।
ਇਹ ਵੀ ਪੜ੍ਹੋ- G20 Summit: PM ਮੋਦੀ ਨੇ ਕੀਤਾ ਜੀ-20 ਦੀ ਸਮਾਪਤੀ ਦਾ ਐਲਾਨ, ਮੈਂਬਰਾਂ ਨੂੰ ਦਿੱਤਾ ਵੱਡਾ ਸੰਦੇਸ਼
ਇਹ ਵੀ ਪੜ੍ਹੋ- ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦੀ 'ਇਤਿਹਾਸਿਕ ਸਫਲਤਾ 'ਤੇ ਅਮਿਤ ਸ਼ਾਹ ਨੇ PM ਮੋਦੀ ਨੂੰ ਦਿੱਤੀ ਵਧਾਈ
ਉਨ੍ਹਾਂ ਕਿਹਾ ਕਿ ਅਫਰੀਕੀ ਸੰਘ ਨੂੰ ਸਮੂਹ ਦੀ ਸਥਾਈ ਮੈਂਬਰਸ਼ਿਪ ਮਿਲਣਾ ਮਸਾਵੇਸ਼ਿਤਾ ਨੂੰ ਮਜ਼ਬੂਤ ਅਤੇ ਅਫਰੀਕਾ ਦੇ ਨਾਲ ਸਹਿਯੋਗ ਨੂੰ ਡੁੰਘਾ ਬਣਾਉਣ ਵਾਲਾ ਕਦਮ ਹੈ। ਸਿੰਘ ਨੇ ਕਿਹਾ ਕਿ ਅਫਰੀਕੀ ਸੰਘ ਦਾ ਜੀ-20 'ਚ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਮੋਦੀ ਦੀ 'ਗਲੋਬਲ ਸਾਊਥ' ਪਹਿਲ ਦੀ ਇਕ ਮਹੱਤਵਪੂਰਨ ਪ੍ਰਾਪਤੀ ਹੈ। ਪ੍ਰਧਾਨ ਮੰਤਰੀ ਨੇ 'ਵਿਸ਼ਵ ਗੁਰੂ' ਅਤੇ 'ਵਿਸ਼ਵ ਬੰਧੁ' ਦੋਵਾਂ ਰੂਪਾਂ ' ਭਾਰਤ ਦੇ ਕੌਸ਼ਲ ਨੂੰ ਸਫਲਤਾਪੂਰਵਕ ਪ੍ਰਦਰਸ਼ਿਤ ਕੀਤਾ ਹੈ। ਗਲੋਬਲ ਸਾਊਥ ਸ਼ਬਦ ਦਾ ਇਸਤੇਮਾਲ ਏਸ਼ੀਆ, ਅਫਰੀਕਾ ਅਤੇ ਲਾਤਿਨ ਅਮਰੀਕਾ ਦੇ ਵਿਕਾਸਸ਼ੀਲ ਦੇਸ਼ਾਂ ਲਈ ਕੀਤਾ ਜਾਂਦਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ (ਪ੍ਰਧਾਨ ਮੰਤਰੀ ਮੋਦੀ) ਸਮਾਵੇਸ਼ੀ ਅਤੇ ਲੋਕ-ਮੁਖੀ ਪਹਿਲਕਦਮੀਆਂ ਭਾਰਤ ਦੀ ਜੀ-20 ਪ੍ਰਧਾਨਗੀ ਨੂੰ ਪਰਿਭਾਸ਼ਿਤ ਕਰਦੀਆਂ ਹਨ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਬੇਮਿਸਾਲ ਅਗਵਾਈ ਅਤੇ ਸੋਚ ਲਈ ਵਧਾਈ ਦਿੰਦਾ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦੀ 'ਇਤਿਹਾਸਿਕ ਸਫਲਤਾ 'ਤੇ ਅਮਿਤ ਸ਼ਾਹ ਨੇ PM ਮੋਦੀ ਨੂੰ ਦਿੱਤੀ ਵਧਾਈ
NEXT STORY