ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੱਥੇ ਸੰਪਨ ਹੋਏ ਜੀ-20 ਸ਼ਿਖਰ ਸੰਮੇਲਨ ਲਈ ਲਏ ਗਏ ਫੈਸਲਿਆਂ 'ਤੇ ਹੋਈ ਪ੍ਰਗਤੀ ਦੀ ਸਮੀਖਿਆ ਲਈ ਨਵੰਬਰ ਦੇ ਅਖੀਰ 'ਚ ਇਕ ਵਰਚੁਅਲ ਸੈਸ਼ਨ ਦੇ ਆਯੋਜਨ ਦਾ ਪ੍ਰਸਤਾਵ ਦਿੱਤਾ। ਇਥੇ ਦੋ ਦਿਨਾਂ ਜੀ-20 ਸ਼ਿਖਰ ਸੰਮੇਲਨ ਦੇ ਆਖਰੀ ਸੈਸ਼ਨ 'ਚ ਆਪਣੇ ਸਮਾਪਤੀ ਭਾਸ਼ਣ 'ਚ ਮੋਦੀ ਨੇ ਕਿਹਾ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਧਿਕਾਰਤ ਰੂਪ ਨਾਲ 30 ਨਵੰਬਰ ਤਕ ਜਾਰੀ ਰਹੇਗੀ ਅਤੇ ਸਮੂਹ ਦੇ ਪ੍ਰਧਾਨ ਦੇ ਰੂਪ 'ਚ ਉਸਦੇ ਕਾਰਜਕਾਲ 'ਚ ਢਾਈ ਮਹੀਨਿਆਂ ਤੋਂ ਜ਼ਿਆਦਾ ਸਮਾਂ ਬਾਕੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ 'ਚ ਆਪਣੇ ਵਿਚਾਰ ਰੱਖੇ, ਸੁਝਾਅ ਦਿੱਤੇ ਅਤੇ ਕਈ ਪ੍ਰਸਤਾਵ ਰੱਖੇ ਗਏ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਜੋ ਸੁਝਾਅ ਸਾਹਮਣੇ ਆਏ ਹਨ, ਉਨ੍ਹਾਂ 'ਤੇ ਬਾਰੀਕੀ ਨਾਲ ਗੌਰ ਕੀਤਾ ਜਾਵੇ ਕਿ ਉਨ੍ਹਾਂ ਨੂੰ ਕਿਵੇਂ ਗਤੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਪ੍ਰਸਤਾਵ ਹੈ ਕਿ ਸਾਨੂੰ ਨਵੰਬਰ ਦੇ ਅਖੀਰ 'ਚ ਜੀ-20 ਦੇ ਵਰਚੁਅਲ ਸੈਸ਼ਨ ਦਾ ਆਯੋਜਨ ਕਰਨਾ ਚਾਹੀਦਾ ਹੈ। ਉਸ ਸੈਸ਼ਨ 'ਚ ਉਨ੍ਹਾਂ ਮੁੱਦਿਆ ਦੀ ਸਮੀਖਿਆ ਕਰ ਸਕਦੇ ਹਾਂ ਜਿਨ੍ਹਾਂ 'ਤੇ ਇਸ ਸ਼ਿਖਰ ਸੰਮੇਲਨ ਦੌਰਾਨ ਸਹਿਮਤੀ ਬਣੀ ਸੀ। ਸਾਡੀ ਟੀਮ ਇਸ ਦੇ ਵਰਵੇ ਸਾਰਿਆਂ ਨਾਲ ਸਾਂਝੇ ਕਰੇਗੀ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਵਿਚ (ਸੈਸ਼ਨ 'ਚ) ਸ਼ਾਮਲ ਹੋਵੋਗੇ।
G-20 ਨੇਤਾਵਾਂ ਦੀਆਂ ਪਤਨੀਆਂ ਲਈ ਪਰੋਸੇ ਗਏ ਮੋਟੇ ਅਨਾਜ ਦੇ ਪਕਵਾਨ
NEXT STORY