ਬੈਂਗਲੁਰੂ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਤਬਦੀਲੀ ਦੇ ਇਕ ਕ੍ਰਾਂਤੀਕਾਰੀ ਪੜਾਅ ’ਚੋਂ ਲੰਘ ਰਿਹਾ ਹੈ। ਦੇਸ਼ ਦੀ ਮਿਜ਼ਾਈਲ ਪ੍ਰਣਾਲੀ ਤੇ ਲੜਾਕੂ ਜਹਾਜ਼ ਨਾ ਸਿਰਫ਼ ਸਾਡੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ ਸਗੋਂ ਪੂਰੀ ਦੁਨੀਆ ਲਈ ਖਿੱਚ ਦਾ ਕੇਂਦਰ ਵੀ ਬਣ ਰਹੇ ਹਨ।
ਬੁੱਧਵਾਰ ਇੱਥੇ ‘ਏਅਰੋ ਇੰਡੀਆ 2025’ ਦੇ ਸਵਦੇਸ਼ੀਕਰਨ ਪ੍ਰੋਗਰਾਮ ਅਤੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਏਅਰੋ ਇੰਡੀਆ ਵੱਲੋਂ ਹਾਸਲ ਕੀਤੀਆਂ ਉਚਾਈਆਂ ਨਾ ਸਿਰਫ਼ ਵਿਲੱਖਣ ਹਨ, ਸਗੋਂ ਇਤਿਹਾਸਕ ਵੀ ਹਨ।
ਉਨ੍ਹਾਂ ਕਿਹਾ ਕਿ ਦੇਸ਼ ਤਬਦੀਲੀ ਦੇ ਇਕ ਇਨਕਲਾਬੀ ਪੜਾਅ ’ਚੋਂ ਲੰਘ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਭਾਰਤ ਇਤਿਹਾਸਕ ਪੱਖੋਂ ਆਪਣੀਆਂ ਰੱਖਿਆ ਲੋੜਾਂ ਲਈ ਦਰਾਮਦ ’ਤੇ ਨਿਰਭਰ ਰਿਹਾ ਹੈ। ਜੇ ਮੈਂ ਇਕ ਦਹਾਕਾ ਪਹਿਲਾਂ ਦੀ ਗੱਲ ਕਰਾਂ ਤਾਂ ਸਾਡੇ ਦੇਸ਼ ’ਚ 65 ਤੋਂ 70 ਫੀਸਦੀ ਰੱਖਿਆ ਉਪਕਰਣ ਦਰਾਮਦ ਕੀਤੇ ਜਾਂਦੇ ਸਨ। ਜੇ ਅਸੀਂ ਅੱਜ ਦੀ ਸਥਿਤੀ ਨੂੰ ਵੇਖੀਏ ਤਾਂ ਇਸ ਨੂੰ ਇਕ ਚਮਤਕਾਰ ਕਹਿ ਸਕਦੇ ਹਾਂ ਕਿ ਅੱਜ ਦੇਸ਼ ’ਚ ਲਗਭਗ ਓਨੇ ਫੀਸਦੀ ਹੀ ਰੱਖਿਆ ਉਪਕਰਣਾਂ ਦਾ ਨਿਰਮਾਣ ਹੋ ਰਿਹਾ ਹੈ।
ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, ਹੋਲੀ ਤੋਂ ਪਹਿਲਾਂ ਵਧੀਆਂ ਖੁਰਾਕੀ ਤੇਲ ਦੀਆਂ ਕੀਮਤਾਂ
NEXT STORY