ਪ੍ਰਯਾਗਰਾਜ—ਭਾਰਤ ’ਚ ਆਪਣੀ ਤਰ੍ਹਾਂ ਦੇ ਇਕਲੌਤੇ ਨਾਰੀਅਲ ਦੇ ਦਰਖਤ ‘ਲੋਡੋਸੀਆ ਮਾਲਦੀਵੀਕਾ’ ’ਤੇ 126 ਸਾਲ ਬਾਅਦ ਪਹਿਲੀ ਵਾਰ ਫਲ ਲੱਗਾ ਹੈ। ਇਸ ਦਰਖਤ ’ਤੇ 2 ਦਰਿਆਈ ਨਾਰੀਅਲ ਲੱਗੇ ਹਨ, ਜਿਸ ਨੂੰ ਹਾਲ ਹੀ ’ਚ ਤੋੜ ਕੇ ਸੁਰੱਖਿਅਤ ਰੱਖ ਲਿਆ ਗਿਆ ਹੈ। ਇਕ ਫਲ ਦਾ ਭਾਰ 8.5 ਕਿਲੋਗ੍ਰਾਮ ਹੈ ਜਦਕਿ ਦੂਜੇ ਦਾ ਭਾਰ 18 ਕਿਲੋਗ੍ਰਾਮ ਹੈ। ਇਸ ਨੂੰ ‘ਡਬਲ ਕੋਕੋਨੱਟ’ ਵੀ ਕਹਿੰਦੇ ਹਨ। ਇੱਥੇ ਸਥਿਤ ਭਾਰਤੀ ਬੋਟੈਨੀਕਲ ਸਰਵੇ ਆਫ ਇੰਡੀਆ (ਬੀ.ਐੱਸ.ਆਈ.) ਦੇ ਵਿਗਿਆਨਿਕ ਡਾਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਹਾਵੜਾ ਸਥਿਤ ਆਚਾਰੀਆ ਜਗਦੀਸ਼ ਚੰਦਰ ਬੋਸ ਇੰਡੀਅਨ ਬੋਟੈਨਿਕ ਗਾਰਡਨ ’ਚ 1894 ’ਚ ਇਸ ਦਾ ਪੌਦਾ ਸੇਸ਼ੈਲਸ ਤੋਂ ਲਿਆ ਕੇ ਲਗਾਇਆ ਸੀ, ਜਿਸ ’ਚ 2006 ਫੁੱਲ ਆਉਣ ’ਤੇ ਪਤਾ ਲੱਗਾ ਕਿ ਇਹ ਮਾਦਾ ਫੁਲ ਹੈ। ਉਨ੍ਹਾਂ ਦੱਸਿਆ ਕਿ ਪਰਾਗਣ ਲਈ 2006 ’ਚ ਸ਼ੀਲੰਕਾ ਦੇ ਪੇਰਿਡੀਨੀਆ ਗਾਰਡਨ ਤੋਂ ਪਰਾਗਣ ਦੀ ਪ੍ਰਕਿਰਿਆ ਕੀਤੀ ਗਈ।
ਸ਼ਿਵ ਕੁਮਾਰ ਨੇ ਦੱਸਿਆ ਕਿ ਮਾਲਦੀਵ ’ਚ ਇਸ ਫਲ ਨੂੰ ਸਟੇਟਸ ਸਿੰਬਲ ਦੇ ਤੌਰ ’ਤੇ ਵੇਖਿਆ ਜਾਂਦਾ ਹੈ, ਪਰ ਭਾਰਤ ਦੀ ਜਲਵਾਯੂ ’ਚ ਇਸ ਨੂੰ ਵਿਕਸਿਤ ਕਰਨਾ ਭਾਰਤੀ ਵਿਗਿਆਨਿਕਾਂ ਦੀ ਇਕ ਵੱਡੀ ਉਪਲਬਧੀ ਕਹੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੇਸ਼ੈਲਸ ਦੇ 115 ਦੀਪਾਂ ’ਚੋ ਸਿਰਫ 2 ਦੀਪਾਂ ’ਤੇ ਹੀ ਇਹ ਦਰਖਤ ਪਾਇਆ ਜਾਂਦਾ ਹੈ ਅਤੇ ਇਸ ਦੀ ਅੰਦਾਜਨ ਉਮਰ ਲਗਭਗ 1000 ਸਾਲ ਹੈ। ਇਸ ਫੁਲ ਨੂੰ ਫਲ ਬਣਨ ’ਚ 10 ਸਾਲ ਦਾ ਸਮਾਂ ਲਗਦਾ ਹੈ।
ਜ਼ਿਕਰਯੋਗ ਹੈ ਕਿ 2019 ਦੇ ਪ੍ਰਯਾਗਰਾਜ ਕੁੰਭ ਮੇਲੇ 'ਚ ਦਰਿਆਈ ਨਾਰੀਅਲ ਦਾ ਬੀਜ ਪ੍ਰਦਰਸ਼ਿਤ ਕੀਤਾ ਗਿਆ ਸੀ, ਜੋ ਦੁਨੀਆ ਦਾ ਸਭ ਤੋਂ ਵੱਡਾ ਬੀਜ ਹੈ। ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਪੰਡਾਲ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਬੀਜ ਨੂੰ ਦੇਖਿਆ ਸੀ।
ਜਾਣੋ ਕਿਹੜੀ ਖੁਰਾਕ ਖਾਂਦੇ ਹਨ 104 ਸਾਲਾ ‘ਬੇਬੇ ਮਾਨ ਕੌਰ’
NEXT STORY