ਜੰਮੂ/ਸ਼੍ਰੀਨਗਰ (ਅਰੁਣ) : ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸੁੰਬਲ ਖੇਤਰ ਦੇ ਮਾਲਪੋਰਾ ਨੌਗਾਮ ਵਿਖੇ ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੁਆਰਾ ਸਥਾਪਤ ਕੀਤੀ ਗਈ ਇੱਕ ਸਾਂਝੀ ਚੈੱਕ ਪੋਸਟ 'ਤੇ ਤਲਾਸ਼ੀ ਦੌਰਾਨ, ਲਸ਼ਕਰ-ਏ-ਤੋਇਬਾ ਦੇ ਦੋ ਸਾਥੀਆਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਇੱਕ ਸੀਨੀਅਰ ਪੁਲਸ ਅਧਿਕਾਰੀ ਦੇ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਸਾਥੀਆਂ ਦੇ ਕਬਜ਼ੇ ਵਿੱਚੋਂ 2 ਚੀਨੀ ਗ੍ਰਨੇਡ, 2 ਯੂਬੀਜੀਐਲ ਗ੍ਰਨੇਡ ਅਤੇ 10 ਰਾਉਂਡ ਏਕੇ ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਬਦੁਲ ਮਜੀਦ ਵਾਸੀ ਐਸ.ਕੇ. ਬਾਲਾ ਅਤੇ ਅਬਦੁਲ ਹਮੀਦ ਵਾਸੀ ਵਿਜਪਾਰਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਪੁਲਸ ਨੇ ਇਸ ਸਬੰਧ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂ.ਏ.ਪੀ.ਏ.) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਗਲੇ 4 ਦਿਨ ਕਹਿਰ ਵਰ੍ਹਾਏਗਾ ਮੌਸਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ
NEXT STORY