ਕੋਲਕਾਤਾ,-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਵਾਸੀ ਕਾਮਿਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਨੇ ਪ੍ਰਵਾਸੀ ਕਾਮਿਆਂ ਦੇ ਪੁਨਰਵਾਸ ਲਈ ਇਕ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਦੇ ਤਹਿਤ ਪ੍ਰਵਾਸੀ ਕਾਮਿਆਂ ਨੂੰ ਇਕ ਸਾਲ ਤੱਕ ਜਾਂ ਰੁਜ਼ਗਾਰ ਮਿਲਣ ਤੱਕ ਹਰ ਮਹੀਨੇ 5,000 ਰੁਪਏ ਦਿੱਤੇ ਜਾਣਗੇ।
ਕਈ ਸੂਬਿਆਂ ਵਿਚ ਬੰਗਾਲੀ ਭਾਸ਼ਾਈ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਸੀ. ਐੱਮ. ਮਮਤਾ ਬੈਨਰਜੀ ਕੇਂਦਰ ਸਰਕਾਰ ਖਿਲਾਫ ਆਵਾਜ਼ ਚੁੱਕ ਰਹੀ ਹੈ ।ਬੈਨਰਜੀ ਨੇ ਦੋਸ਼ ਲਗਾਇਆ ਕਿ ਬੰਗਾਲੀ ਭਾਸ਼ਾਈ ਪ੍ਰਵਾਸੀ ਕਾਮਿਆਂ ’ਤੇ ਹਮਲੇ ਪਹਿਲਾਂ ਤੋਂ ਯੋਜਨਾਬੱਧ ਹਨ। ਭਾਜਪਾ ਸ਼ਾਸਿਤ ਸੂਬਿਆਂ ਵਿਚ ਲੱਗਭਗ 22 ਲੱਖ ਪ੍ਰਵਾਸੀ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਪ੍ਰੇਸ਼ਾਨ ਹਨ। ਕੈਬਨਿਟ ਨੇ ਵਾਪਸ ਆਉਣ ਅਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਚਾਹਵਾਨ ਪ੍ਰਵਾਸੀ ਕਾਮਿਆਂ ਦੇ ਪੁਨਰਵਾਸ ਵਿਚ ਮਦਦ ਲਈ ਇਸ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸੁੱਤੇ ਪਏ ਭੈਣ-ਭਰਾ ਨੂੰ ਡੱਸਣ ਤੋਂ ਬਾਅਦ ਕਮਰੇ 'ਚ ਹੀ ਘੁੰਮਦਾ ਰਿਹਾ ਸੱਪ, ਜਦੋਂ ਮਾਂ ਜਾਗੀ ਤਾਂ .....
NEXT STORY