ਨਵੀਂ ਦਿੱਲੀ - ਇੰਡੀਗੋ ਏਅਰਲਾਈਨਜ਼ ’ਚ ਨੌਕਰੀ ਦੇ ਨਾਂ ’ਤੇ ਚਲ ਰਹੇ ਠੱਗੀ ਦੇ ਕਾਲ ਸੈਂਟਰ ਦਾ ਖੁਲਾਸਾ ਕਰ ਕੇ ਸਾਊਥ ਜ਼ਿਲਾ ਸਾਈਬਰ ਪੁਲਸ ਨੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਲੋਕਾਂ ’ਚ ਸਰਗਣਾ ਅਤੇ ਨਿੱਜੀ ਫੋਨ ਕੰਪਨੀ ਦੇ ਸਟੋਰ ਦੇ ਸੈਕਿੰਡ ਇੰਚਾਰਜ ਸਮੇਤ 7 ਕੁੜੀਆਂ ਸ਼ਾਮਲ ਹਨ।
ਮੁਲਜ਼ਮਾਂ ਦੀ ਪਛਾਣ ਸਰਗਣਾ ਵਿਕਾਸ ਉਰਫ਼ ਵਿੱਕੀ, ਬਲਜੀਤ ਸਿੰਘ ਅਤੇ ਟੈਲੀਕਾਲਰ ਦਾ ਕੰਮ ਕਰਨ ਵਾਲੀ ਚਰਨਜੀਤ ਉਰਫ਼ ਚਾਰੂ, ਸ਼ਾਲਿਨੀ ਭਾਰਦਵਾਜ਼, ਆਰਤੀ ਕੌਰ, ਪੂਜਾ ਗੁਪਤਾ, ਪਲਵੀਨ ਕੌਰ, ਨੰਦਨੀ, ਸ਼ਵੇਤਾ ਉਰਫ਼ ਸ਼ਿਵਾਨੀ ਵਜੋਂ ਹੋਈ ਹੈ। ਮੁਲਜ਼ਮ ਪ੍ਰੋਸੈਸਿੰਗ ਫੀਸ ਆਦਿ ਦੇ ਬਹਾਨੇ ਲੋਕਾਂ ਨੂੰ ਠੱਗਦੇ ਸਨ। ਇਨ੍ਹਾਂ ਦੇ ਖਿਲਾਫ਼ ਐੱਨ. ਸੀ. ਆਰ. ਪੀ. ਪੋਰਟਲ ’ਤੇ 40 ਤੋਂ ਵੱਧ ਠੱਗੀ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ 23 ਇਲੈਕਟ੍ਰਾਨਿਕ ਡਿਵਾਈਸ, 19 ਸਿਮ ਕਾਰਡ, ਕਿਊ. ਆਰ. ਕੋਡ ਅਤੇ ਵੱਖ-ਵੱਖ ਬੈਂਕਾਂ ਨਾਲ ਸਬੰਧਤ 8 ਯੂ. ਪੀ. ਆਈ. ਆਈ. ਡੀਜ਼ ਬਰਾਮਦ ਕੀਤੀਆਂ ਗਈਆਂ ਹਨ।
ਰਾਹੁਲ ਤੇ ਤੇਜਸਵੀ ਸੀਮਾਂਚਲ ਨੂੰ ਘੁਸਪੈਠੀਆਂ ਦਾ ਅੱਡਾ ਬਣਾਉਣ ’ਤੇ ਤੁਲੇ ਹੋਏ ਹਨ: ਸ਼ਾਹ
NEXT STORY