ਨੈਸ਼ਨਲ ਡੈਸਕ- ਬੈਂਗਲੁਰੂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਇੰਡੀਗੋ ਦੀ ਇੱਕ ਫਲਾਈਟ ਵਿੱਚ ਅਚਾਨਕ ਧੂੰਆਂ ਦਿਖਾਈ ਦੇਣ ਕਾਰਨ ਭਾਜੜ ਮਚ ਗਈ। ਚੇਨਈ ਜਾਣ ਵਾਲੀ ਇਸ ਫਲਾਈਟ ਵਿੱਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਐਮਰਜੈਂਸੀ ਗੇਟਾਂ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ, ਇੰਡੀਗੋ ਫਲਾਈਟ 6E 6017 ਜਦੋਂ ਉਡਾਣ ਭਰਨ ਲਈ ਰਨਵੇ ਵੱਲ ਵਧ ਰਹੀ ਸੀ ਤਾਂ ਜਹਾਜ਼ ਦੇ ਅੰਦਰ ਧੂੰਆਂ ਨਜ਼ਰ ਆਇਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਇਲਟ ਅਤੇ ਕਰੂ ਨੇ ਤੁਰੰਤ ਜਹਾਜ਼ ਨੂੰ ਰੋਕਿਆ ਅਤੇ ਐਂਮਰਜੈਂਸੀ ਨਿਕਾਸੀ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਇੰਡੀਗੋ ਏਅਰਲਾਈਨਜ਼ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਕਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਯਾਤਰੀਆਂ ਨੂੰ ਤੁਰੰਤ ਵਾਪਸ ਹਵਾਈ ਅੱਡੇ ਦੇ ਟਰਮੀਨਲ 'ਤੇ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਦੇ ਖਾਣ-ਪੀਣ ਅਤੇ ਆਰਾਮ ਦਾ ਪ੍ਰਬੰਧ ਕੀਤਾ ਗਿਆ।
ਏਅਰਲਾਈਨ ਨੇ ਦੱਸਿਆ ਕਿ ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ (ਚੇਨਈ) ਤੱਕ ਪਹੁੰਚਾਉਣ ਲਈ ਇੱਕ ਦੂਜੀ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ। ਏਅਰਪੋਰਟ ਅਥਾਰਟੀ ਅਤੇ ਸ਼ਹਿਰ ਦੇ ਹਵਾਬਾਜ਼ੀ ਅਧਿਕਾਰੀ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੇ ਹਨ। ਹਾਲਾਂਕਿ, ਸ਼ੁਰੂਆਤੀ ਤੌਰ 'ਤੇ ਕਿਸੇ ਵੱਡੀ ਤਕਨੀਕੀ ਖਰਾਬੀ ਜਾਂ ਅੱਗ ਲੱਗਣ ਦੀ ਪੁਸ਼ਟੀ ਨਹੀਂ ਹੋਈ ਹੈ।
ਇੰਡੀਗੋ ਨੇ ਦੁਹਰਾਇਆ ਕਿ ਉਨ੍ਹਾਂ ਲਈ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਮਾਹਿਰਾਂ ਦੀ ਟੀਮ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਜਹਾਜ਼ ਦੇ ਅੰਦਰ ਧੂੰਆਂ ਕਿੱਥੋਂ ਅਤੇ ਕਿਵੇਂ ਪੈਦਾ ਹੋਇਆ।
ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ
NEXT STORY