ਨਵੀਂ ਦਿੱਲੀ (ਏਜੰਸੀ) : ਇੰਡੀਗੋ ਨੇ ਇਕ ਦਿਵਿਆਂਗ ਬੱਚੇ ਨੂੰ ਰਾਂਚੀ ਹਵਾਈ ਅੱਡੇ ’ਤੇ ਜਹਾਜ਼ ’ਚ ਸਵਾਰ ਹੋਣ ਤੋਂ ਰੋਕ ਦਿੱਤਾ ਕਿਉਂਕਿ ਉਹ ‘ਘਬਰਾਇਆ’ ਹੋਇਆ ਸੀ। ਇਸ ਤੋਂ ਬਾਅਦ ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਏਅਰਲਾਈਨ ਨੂੰ ਇਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਬੱਚੇ ਨੂੰ ਸ਼ਨੀਵਾਰ ਨੂੰ ਜਹਾਜ਼ ’ਚ ਚੜ੍ਹਣ ਤੋਂ ਰੋਕਣ ’ਤੇ ਉਸ ਦੇ ਮਾਤਾ-ਪਿਤਾ ਨੇ ਵੀ ਫਲਾਈਟ ’ਚ ਸਵਾਰ ਨਾ ਹੋਣ ਦਾ ਫ਼ੈਸਲਾ ਕੀਤਾ। ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਮੁਖੀ ਅਰੁਣ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਰੈਗੂਲੇਟਰੀ ਨੇ ਇਸ ਮਾਮਲੇ 'ਚ ਇੰਡੀਗੋ ਤੋਂ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ : ਖੰਨਾ ਤੋਂ 'ਆਪ' ਵਿਧਾਇਕ ਤਰੁਣਪ੍ਰੀਤ ਸੋਂਧ ਦੀ Facebook ਆਈ. ਡੀ. ਹੈਕ, ਲੋਕਾਂ ਨੂੰ ਗਲਤ ਮੈਸਜ ਕਰ ਰਿਹਾ ਹੈਕਰ
ਉਨ੍ਹਾਂ ਨੇ ਕਿਹਾ ਕਿ ਡੀ. ਜੀ. ਸੀ. ਏ. ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਉਹ ਉਚਿਤ ਕਾਰਵਾਈ ਕਰੇਗਾ। ਘਟਨਾ ਬਾਰੇ ਪੁੱਛੇ ਜਾਣ 'ਤੇ ਇੰਡੀਗੋ ਨੇ ਕਿਹਾ ਕਿ ਇਕ ਦਿਵਿਆਂਗ ਬੱਚਾ 7 ਮਈ ਨੂੰ ਆਪਣੇ ਪਰਿਵਾਰ ਨਾਲ ਉਡਾਣ 'ਚ ਸਵਾਰ ਨਹੀਂ ਹੋ ਸਕਿਆ ਕਿਉਂਕਿ ਉਹ ਘਬਰਾਇਆ ਹੋਇਆ ਸੀ। ਉਸ ਨੇ ਕਿਹਾ ਕਿ ਮੁਲਾਜ਼ਮਾਂ ਨੇ ਆਖ਼ਰੀ ਸਮੇਂ ਤੱਕ ਉਸ ਦੇ ਸ਼ਾਂਤ ਹੋਣ ਦੀ ਉਡੀਕ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਏਅਰਲਾਈਨ ਨੇ ਉਨ੍ਹਾਂ ਨੂੰ ਹੋਟਲ 'ਚ ਠਹਿਰਣ ਦੀ ਸਹੂਲਤ ਦਿੱਤੀ ਅਤੇ ਉਨ੍ਹਾਂ ਨੇ ਅਗਲੀ ਸਵੇਰ ਆਪਣੇ ਮੰਜ਼ਿਲ ਲਈ ਉਡਾਣ ਭਰੀ।
ਇਹ ਵੀ ਪੜ੍ਹੋ : PAU ਦੀ ਵਿਦਿਆਰਥਣ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸੀ, ਮਰਨ ਤੋਂ ਪਹਿਲਾਂ ਪਾਪਾ ਦੇ ਨਾਂ 'ਤੇ ਲਿਖਿਆ ਖ਼ੁਦਕੁਸ਼ੀ ਨੋਟ
ਇੰਡੀਗੋ ਨੇ ਕਿਹਾ ਕਿ ਸਾਨੂੰ ਮੁਸਾਫ਼ਰਾਂ ਨੂੰ ਹੋਈ ਅਸਹੂਲਤ ਲਈ ਅਫ਼ਸੋਸ ਹੈ। ਇੰਡੀਗੋ ਇਕ ਸਮਾਵੇਸ਼ੀ ਸੰਗਠਨ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ, ਭਾਵੇਂ ਉਹ ਮੁਲਾਜ਼ਮਾਂ ਲਈ ਹੋਵੇ ਜਾਂ ਉਸ ਦੇ ਗਾਹਕਾਂ ਲਈ ਅਤੇ 75 ਹਜ਼ਾਰ ਤੋਂ ਜ਼ਿਆਦਾ ਦਿਵਿਆਂਗ ਮੁਸਾਫ਼ਰ ਹਰ ਮਹੀਨੇ ਇੰਡੀਗੋ ਨਾਲ ਉਡਾਣ ਭਰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੂਸ-ਯੂਕ੍ਰੇਨ ਜੰਗ ਨਾਲ ਵਧੀ ਹਵਾਈ ਫੌਜ ਦੀ ਟੈਂਸ਼ਨ, ਸੁਖੋਈ-30 ਨੂੰ ਅਪਗ੍ਰੇਡ ਕਰਨ ਦੀ ਯੋਜਨਾ ਠੰਡੇ ਬਸਤੇ ’ਚ
NEXT STORY