ਨਵੀਂ ਦਿੱਲੀ (ਇੰਟ.)-ਯੂਕ੍ਰੇਨ-ਰੂਸ ਜੰਗ ਦੇ ਵਿਚਾਲੇ ਸੁਖੋਈ-30 ਲੜਾਕੂ ਜਹਾਜ਼ ਦੇ ਬੇੜੇ ਨੂੰ ਅਪਗ੍ਰੇਡ ਕਰਨ ਦੀ ਹਵਾਈ ਫੌਜ ਦੀ 35,000 ਕਰੋੜ ਰੁਪਏ ਦੀ ਯੋਜਨਾ ਠੰਡੇ ਬਸਤੇ ’ਚ ਪੈ ਗਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ 20 ਹਜ਼ਾਰ ਕਰੋੜ ’ਚ ਮਿਲਣ ਵਾਲੇ 12 ਮੋਸਟ ਐਡਵਾਂਸ ਸੁਖੋਈ-30 ਲੜਾਕੂ ਜਹਾਜ਼ਾਂ ’ਚ ਵੀ ਕੁਝ ਬਦਲਾਅ ਕੀਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਜਹਾਜ਼ਾਂ ’ਚ ਸਰਕਾਰ ਦੀ ‘ਮੇਕ ਇਨ ਇੰਡੀਆ’ ਪਾਲਿਸੀ ਦੇ ਤਹਿਤ ਕੁਝ ਸਵਦੇਸ਼ੀ ਕੰਟੈਂਟ ਪਾਇਆ ਜਾਵੇਗਾ। ਧਿਆਨ ਯੋਗ ਹੈ ਕਿ ਸਰਕਾਰ ਨੇ ਬੀਤੇ ਦਿਨੀਂ ਡਿਫੈਂਸ ਪ੍ਰੋਡਕਟ ਦੀ ਦਰਾਮਦ ਨੂੰ ਘੱਟ ਕਰਨ ਅਤੇ ਭਾਰਤੀ ਡਿਫੈਂਸ ਪ੍ਰੋਡਕਟ ਨੂੰ ਤਰਜੀਹ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ :- ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ, 10 ਜੂਨ ਤੋਂ ਲਾਇਆ ਜਾਵੇਗਾ ਝੋਨਾ
ਜਾਣਕਾਰੀ ਮੁਤਾਬਕ ਭਾਰਤੀ ਹਵਾਈ ਫੌਜ ਹਿੰਦੁਸਤਾਨ ਏਰੋਨਾਟਿਕਸ ਅਤੇ ਰੂਸੀ ਕੰਪਨੀਆਂ ਦੇ ਨਾਲ ਮਿਲ ਕੇ ਆਪਣੇ 85 ਜਹਾਜ਼ਾਂ ਨੂੰ ਆਧੁਨਿਕ ਸਟੈਂਡਰਡ ਦੇ ਹਿਸਾਬ ਨਾਲ ਢਾਲਣ ਦੀ ਤਿਆਰੀ ਕਰ ਰਹੀ ਸੀ ਪਰ ਇਹ ਪਲਾਨ ਵੀ ਫਿਲਹਾਲ ਠੱਪ ਪੈ ਗਿਆ ਹੈ। ਭਾਰਤੀ ਹਵਾਈ ਫੌਜ ਸੁਖੋਈ-30 ਜਹਾਜ਼ਾਂ ਨੂੰ ਸ਼ਕਤੀਸ਼ਾਲੀ ਰਾਡਾਰ ਦੇ ਨਾਲ ਜੰਗ ਲਈ ਆਧੁਨਿਕ ਤਕਨੀਕ ਨਾਲ ਲੈਸ ਕਰਨਾ ਚਾਹੁੰਦੀ ਸੀ। ਜ਼ਿਕਰਯੋਗ ਹੈ ਕਿ ਸੁਖੋਈ-30 ਜਹਾਜ਼ ਭਾਰਤੀ ਹਵਾਈ ਫੌਜ ਦੀ ਵੱਡੀ ਤਾਕਤ ਬਣਨ ਵਾਲੇ ਹਨ। ਭਾਰਤੀ ਹਵਾਈ ਫੌਜ ਨੇ ਰੂਸ ਨੂੰ 272 ਸੁਖੋਈ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਰੂਸ ਦੀਆਂ ਡਿਫੈਂਸ ਕੰਪਨੀਆਂ ਵੱਲੋਂ ਇਹ ਫਾਈਟਰ ਜੈੱਟ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ ਨੂੰ ਡਲਿਵਰ ਕੀਤੇ ਜਾਣੇ ਹਨ।
ਇਹ ਵੀ ਪੜ੍ਹੋ :- ਪਾਰਟੀਆਂ ਨਾਲ ਗਠਜੋੜ ਨਹੀਂ, 130 ਕਰੋੜ ਭਾਰਤੀਆਂ ਨਾਲ ਭਾਈਵਾਲੀ ਚਾਹੁੰਦੇ ਹਾਂ : ਕੇਜਰੀਵਾਲ
ਹਾਲਾਂਕਿ ਇਹ ਟੁਕੜਿਆਂ ’ਚ ਆਉਣਗੇ ਅਤੇ ਨਾਸਿਕ ਦੀ ਡਿਫੈਂਸ ਫੈਕਟਰੀ ’ਚ ਇਨ੍ਹਾਂ ਨੂੰ ਜੋੜਿਆ ਜਾਣਾ ਹੈ। ਪਰ ਰੂਸ-ਯੂਕ੍ਰੇਨ ਜੰਗ ਦੀ ਵਜ੍ਹਾ ਨਾਲ ਫਾਈਟਰ ਪਲੇਨ ਦੇ ਸਪੇਅਰ ਪਾਰਟਸ ਆਉਣ ’ਚ ਦੇਰੀ ਹੋ ਰਹੀ ਹੈ। ਭਾਰਤੀ ਹਵਾਈ ਫੌਜ ਨੂੰ ਇਹ ਵੀ ਚਿੰਤਾ ਹੈ ਕਿ ਜੰਗ ਦੀ ਵਜ੍ਹਾ ਨਾਲ ਫਾਈਟਰ ਪਲੇਨ ਦੇ ਸਪੇਅਰ ਪਾਰਟਸ ਮਿਲਣ ’ਚ ਦੇਰੀ ਦੀ ਵਜ੍ਹਾ ਨਾਲ ਭਵਿੱਖ ’ਚ ਸੰਕਟ ਖੜ੍ਹਾ ਹੋ ਸਕਦਾ ਹੈ, ਲਿਹਾਜਾ ਹਵਾਈ ਫੌਜ ਇਸ ਦਾ ਬਦਲ ਤਲਾਸ਼ਣ ’ਚ ਜੁਟੀ ਹੈ।
ਇਹ ਵੀ ਪੜ੍ਹੋ :- ਪਾਕਿ ’ਚ ਫੌਜੀ ਟਿਕਾਣਿਆਂ ਦੀ ਅਮਰੀਕੀ ਮੰਗ ਨਾਲ ਕਦੇ ਸਹਿਮਤ ਨਹੀਂ ਰਿਹਾ : ਇਮਰਾਨ ਖਾਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪਾਰਟੀਆਂ ਨਾਲ ਗਠਜੋੜ ਨਹੀਂ, 130 ਕਰੋੜ ਭਾਰਤੀਆਂ ਨਾਲ ਭਾਈਵਾਲੀ ਚਾਹੁੰਦੇ ਹਾਂ : ਕੇਜਰੀਵਾਲ
NEXT STORY