ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮਮਤਾ ਬੈਨਰਜੀ ਨੇ ਇੰਡੋਨੇਸ਼ੀਆ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਆਈ ਸੁਨਾਮੀ 'ਚ ਲੋਕਾਂ ਦੀ ਮੌਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਇਸ ਸੁਨਾਮੀ 'ਚ 281 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 1,000 ਲੋਕ ਜ਼ਖਮੀ ਹੋਏ ਹਨ। ਮਮਤਾ ਨੇ ਐਤਵਾਰ ਨੂੰ ਟਵੀਟ ਕੀਤਾ, ''ਇਸ ਮੁਸ਼ਕਲ ਸਮੇਂ ਵਿਚ ਸਾਡੀ ਹਮਦਰਦੀ ਅਤੇ ਪ੍ਰਾਰਥਨਾਵਾਂ ਇੰਡੋਨੇਸ਼ੀਆਈ ਲੋਕਾਂ ਨਾਲ ਹੈ।''

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 9.30 ਵਜੇ ਜਵਾਲਾਮੁਖੀ ਫਟਣ ਤੋਂ ਬਾਅਦ ਦੱਖਣੀ ਸੁਮਾਤਰਾ ਅਤੇ ਪੱਛਮੀ ਜਾਵਾ ਕੋਲ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਤੱਟਾਂ ਨੂੰ ਤੋੜ ਕੇ ਅੱਗੇ ਵਧੀਆਂ, ਜਿਸ ਨਾਲ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ।

ਇਸ ਸੁਨਾਮੀ ਤੋਂ ਬਾਅਦ ਸਥਾਨਕ ਏਜੰਸੀਆਂ ਰਾਹਤ ਅਤੇ ਬਚਾਅ ਕੰਮ 'ਚ ਤੇਜ਼ੀ ਨਾਲ ਜੁਟੀਆਂ ਹੋਈਆਂ ਹਨ। ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਵਿਨਾਸ਼ਕਾਰੀ ਸੁਨਾਮੀ ਕਾਰਨ ਮੌਤ ਦਾ ਅੰਕੜਾ ਵਧਣ ਦਾ ਖਦਸ਼ਾ ਹੈ।
ਇੰਡੋਨੇਸ਼ੀਆ ਸੁਨਾਮੀ ਪੀੜਤਾਂ ਦੀ ਮਦਦ ਲਈ ਭਾਰਤ ਤਿਆਰ : ਨਰਿੰਦਰ ਮੋਦੀ
NEXT STORY