ਬਠਿੰਡਾ : ਪੰਜਾਬ ਪੁਲਸ ਨੇ ਸੂਬੇ ਦੀ ਜਨਤਾ ਲਈ ਅਲਰਟ ਜਾਰੀ ਕੀਤਾ ਹੈ। ਪੰਜਾਬ ਪੁਲਸ ਨੇ ਜਨਤਾ ਨੂੰ ਇਕ ਨਵੀਂ ਤਰ੍ਹਾਂ ਦੀ ਠੱਗੀ ਤੋਂ ਬਚਣ ਲਈ ਸੁਚੇਤ ਕੀਤਾ ਹੈ। ਪੁਲਸ ਨੇ ਆਖਿਆ ਹੈ ਕਿ ਤੁਹਾਡਾ ਬੈਂਕ ਬੈਲੇਂਸ ਚੋਰੀ ਕਰਨ ਲਈ ਠੱਗ ਇਕ ਨਵੀਂ ਖੇਡ ਖੇਡ ਰਹੇ ਹਨ। ਜਿਸ ਵਿਚ ਇਹ ਠੱਗ ਤੁਹਾਡੇ ਕੋਲੋਂ ਓ. ਟੀ. ਪੀ. ਲੈਣ ਲਈ ਤੁਹਾਡੇ ਫੋਨ ਦਾ ਪਹਿਲਾਂ 200-300 ਵਾਲਾ ਰੀਚਾਰਜ ਕਰਵਾ ਦੇਣਗੇ ਅਤੇ ਤੁਹਾਨੂੰ ਕਾਲ ਕਰਕੇ ਆਖਣਗੇ ਕਿ ਭੁਲੇਖੇ ਨਾਲ ਤੁਹਾਡੇ ਨੰਬਰ "ਤੇ ਗਲਤ ਰੀਚਾਰਜ ਹੋ ਗਿਆ ਹੈ ਅਤੇ ਕਰਨਾ ਕਿਸੇ ਹੋਰ ਨੰਬਰ "ਤੇ ਸੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦ ਕੀਤਾ ਐਲਾਨ

ਠੱਗ ਫਿਰ ਆਖਣਗੇ ਕਿ ਤੁਹਾਡੇ ਫੋਨ 'ਤੇ ਇਕ ਓ. ਟੀ. ਪੀ. ਆਵੇਗਾ ਪਰ ਅਸਲ ਵਿਚ ਉਹ ਓ. ਟੀ. ਪੀ. ਤੁਹਾਡੇ ਬੈਂਕ ਖਾਤੇ ਨਾਲ ਸੰਬੰਧਤ ਹੋਵੇਗਾ। ਜੇਕਰ ਤੁਸੀਂ ਉਨ੍ਹਾਂ ਨਾਲ ਇਹ ਓ. ਟੀ. ਪੀ. ਸਾਂਝਾ ਕਰ ਦਿੱਤਾ ਤਾਂ ਤੁਹਾਡੀ ਮਿਹਨਤ ਦੀ ਕਮਾਈ ਠੱਗੀ ਜਾਵੇਗੀ। ਲਿਹਾਜ਼ਾ ਧਿਆਨ ਦਿਓ ਕਿਸੇ ਨੂੰ ਵੀ ਓ. ਟੀ. ਪੀ. ਦੇਣ ਦੀ ਗਲਤੀ ਨਾ ਕਰੋ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਪੌਂਗ ਡੈਮ 'ਚ ਪਾਣੀ ਵਧਿਆ, ਇਨ੍ਹਾਂ ਇਲਾਕਿਆਂ ਨੂੰ ਤਿਆਰ ਰਹਿਣ ਦੀ ਹਦਾਇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮੀਨ ਦੇ ਲੈਣ-ਦੇਣ 'ਚ 33 ਲੱਖ ਦੀ ਧੋਖਾਧੜੀ
NEXT STORY