ਮੁੰਬਈ—ਆਪਣੀ ਧੀ ਸ਼ੀਨਾ ਬੋਰਾ ਦੀ ਹੱਤਿਆ ਦੇ ਮਾਮਲੇ 'ਚ ਬਾਇਕੁੱਲਾ ਜੇਲ 'ਚ ਬੰਦ ਇੰਦਰਾਣੀ ਮੁਖਰਜੀ ਨੇ ਜੇਲ 'ਚ ਮਹਿਲਾ ਕੈਦੀਆਂ ਦੇ ਯੌਨ ਸ਼ੋਸ਼ਣ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਸਾਬਕਾ ਮੀਡੀਆ ਦਿੱਗਜ ਇੰਦਰਾਣੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਕਈ ਜੇਲ ਕਰਮਚਾਰੀ ਬੰਦੀ ਔਰਤਾਂ ਦਾ ਯੌਨ ਸ਼ੋਸ਼ਣ ਕਰਦੇ ਹਨ। ਇਸ ਦੇ ਚਲਦੇ ਹੀ ਉਸ ਨੇ 200 ਮਹਿਲਾ ਕੈਦੀਆਂ ਨੂੰ ਆਵਾਜ਼ ਚੁੱਕਣ ਨੂੰ ਕਿਹਾ ਸੀ।
ਇੰਦਰਾਣੀ ਨੇ ਕਿਹਾ ਕਿ ਉਸ ਨੇ ਕੋਲ ਇਸ ਗੱਲ ਦੀ ਅਹਿਮ ਜਾਣਕਾਰੀ ਹੈ ਕਿ ਇਕ ਜੇਲ ਅਧਿਕਾਰੀ ਵੱਲੋਂ ਮੰਜੁਲਾ ਸ਼ੇਟੇ ਦੀ ਪਿਛਲੇ ਹਫਤੇ ਕਿਸ ਤਰ੍ਹਾਂ ਹੱਤਿਆ ਕੀਤੀ ਗਈ ਸੀ। ਇੰਦਰਾਣੀ ਨੇ ਦੋਸ਼ ਲਗਾਇਆ ਕਿ ਜੇਲ ਅਧਿਕਾਰੀ ਨੇ ਉਸ 'ਤੇ ਹਮਲਾ ਕੀਤਾ ਸੀ ਅਤੇ ਜੋ ਵੀ ਉਹ ਜਾਣਦੀ ਹੈ, ਉਸ ਦੇ ਬਾਰੇ 'ਚ ਦੱਸਣ ਤੋਂ ਰੋਕਣ ਦੇ ਲਈ ਯੌਨ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਜੇਲ 'ਚ ਹੰਗਾਮਾ ਕਰਨ ਦੇ ਮਾਮਲੇ 'ਚ ਇੰਦਰਾਣੀ ਦੇ ਖਿਲਾਫ ਐਫ.ਆਈ.ਆਰ ਵੀ ਦਰਜ ਕਰਵਾਈ ਗਈ ਹੈ। ਇਸ ਮਾਮਲੇ 'ਚ ਇੰਦਰਾਣੀ ਬੁੱਧਵਾਰ ਨੂੰ ਅਦਾਲਤ 'ਚ ਆਪਣਾ ਬਿਆਨ ਦਰਜ ਕਰਾਏਗੀ। ਜੇਲ 'ਚ 14 ਸਾਲ ਤੋਂ ਸਜ਼ਾ ਕੱਟ ਰਹੀ ਮੰਜੁਲਾ ਸ਼ੇਟੇ ਦੀ 24 ਜੂਨ ਨੂੰ ਤਬੀਅਤ ਖਰਾਬ ਹੋਣ 'ਤੇ ਉਸ ਨੂੰ ਜੇ.ਜੇ. ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। ਇਸ ਮਾਮਲੇ 'ਚ ਛੇ ਜੇਲ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਐਫ.ਆਈ.ਆਰ. ਦਰਜ ਕੀਤੀ ਗਈ ਸੀ।
44 ਸਾਲਾ ਇੰਦਰਾਣੀ ਨੇ ਕਿਹਾ ਕਿ ਮੰਜੁਲਾ ਦੀ ਮੌਤ ਦੇ ਬਾਰੇ 'ਚ ਮੁੰਬਈ ਦੀ ਅਦਾਲਤ ਨੂੰ ਦੱਸਣਾ ਚਾਹੇਗੀ। ਉਸ ਨੇ ਕਿਹਾ ਕਿ ਮਹਿਲਾ ਕੈਦੀ ਨੂੰ ਡੰਡੇ ਨਾਲ ਟਾਰਚਰ ਕੀਤਾ ਗਿਆ ਸੀ ਅਤੇ ਉਸ ਦੇ ਪ੍ਰਾਈਵੇਟ ਪਾਰਟ 'ਚ ਪਾ ਦਿੱਤਾ ਗਿਆ ਸੀ। ਆਪਣੇ ਵਕੀਲ ਗੁੰਜਨ ਮੰਗਲਾ ਦੇ ਰਾਹੀਂ ਇੰਦਰਾਣੀ ਕੋਰਟ 'ਚ ਬੁੱਧਵਾਰ ਨੂੰ ਆਪਣੇ ਬਿਆਨ ਦਰਜ ਕਰਵਾਏਗੀ। ਜੇਲ 'ਚ ਕਰੀਬ 251 ਮਹਿਲਾ ਕੈਦੀ ਹਨ। ਇੰਦਰਾਣੀ 'ਤੇ ਆਪਣੇ ਸਾਬਕਾ ਪਤੀ ਸੰਜੀਵ ਖੰਨਾ ਅਤੇ ਸਾਬਕਾ ਡਰਾਇਵਰ ਸ਼ਾਮਵਰ ਰਾਏ ਦੇ ਨਾਲ ਮਿਲ ਕੇ 24 ਅਪ੍ਰੈਲ, 2012 ਨੂੰ ਆਪਣੀ 24 ਸਾਲਾ ਧੀ ਦੀ ਹੱਤਿਆ ਕਰਨ ਦਾ ਦੋਸ਼ ਹੈ।
80 ਸਾਲਾਂ ਫੋਜੀ ਦੀ ਪਤਨੀ ਨਾਲ ਘਰ 'ਚ ਮਿਲੀ ਲਾਸ਼, ਗੁਆਂਢੀਆਂ ਦੇ ਉੱਡੇ ਹੋਸ਼
NEXT STORY