ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਉਦਯੋਗਪਤੀ ਡਾ. ਅਰਵਿੰਦ ਕੁਮਾਰ ਗੋਇਲ ਨੇ ਆਪਣੀ ਪੂਰੀ ਜਾਇਦਾਦ ਗਰੀਬਾਂ ਲਈ ਦਾਨ ਕਰ ਦਿੱਤੀ। ਦਾਨ ਕੀਤੀ ਗਈ ਜਾਇਦਾਦ ਦੀ ਕੀਮਤ ਲਗਭਗ 600 ਕਰੋੜ ਰੁਪਏ ਹੈ। ਗੋਇਲ ਨੇ ਆਪਣੇ ਕੋਲ ਸਿਰਫ਼ ਘਰ ਰੱਖਿਆ ਹੈ। ਉਨ੍ਹਾਂ 50 ਸਾਲ ਦੀ ਮਿਹਨਤ ਨਾਲ ਇਹ ਪ੍ਰਾਪਰਟੀ ਬਣਾਈ ਸੀ ਜਦਕਿ ਅਜਿਹੀ ਦੂਜੀ ਕੋਈ ਉਦਾਹਰਣ ਦੂਰ-ਦੂਰ ਤੱਕ ਨਜ਼ਰ ਨਹੀਂ ਆਉਂਦੀ ਹੈ, ਜਿਥੇ ਕਿਸੇ ਵਿਅਕਤੀ ਨੇ ਪੂਰੀ ਜ਼ਿੰਦਗੀ ਸਖ਼ਤ ਮਿਹਨਤ ਨਾਲ ਸੈਂਕੜੇ ਕਰੋੜ ਦਾ ਸਾਮਰਾਜ ਖੜ੍ਹਾ ਕੀਤਾ ਅਤੇ ਫਿਰ ਉਸ ਨੂੰ ਪਲਾਂ ਵਿਚ ਹੀ ਦਾਨ ਕਰ ਦਿੱਤਾ। ਆਈ. ਟੀ. ਕੰਪਨੀ ਮਾਈਕ੍ਰੋਸਾਫਟ ਦੇ ਮੁਖੀ ਬਿਲ ਗੇਟਸ ਆਪਣੀ ਜਾਇਦਾਦ ਦਾਨ ਦੇ ਕੇ ਚਰਚਾ ਵਿਚ ਆਏ ਸਨ ਪਰ ਉਨ੍ਹਾਂ ਉਸ ਨੂੰ ਆਪਣੀ ਹੀ ਫਾਊਂਡੇਸ਼ਨ (ਬਿਲ ਮੇਲਿੰਡਾ ਗੇਟਸ ਫਾਊਂਡੇਸ਼ਨ) ਵਿਚ ਟਰਾਂਸਫਰ ਕੀਤਾ ਸੀ।
ਇਹ ਵੀ ਪੜ੍ਹੋ : ਕਰਨਾਟਕ HC ਨੇ ਤਲਾਕ ਦੇ ਮਾਮਲੇ ’ਚ ਕਿਹਾ : ਪਤਨੀ ਨੂੰ ATM ਵਾਂਗ ਇਸਤੇਮਾਲ ਕਰਨਾ ਮਾਨਸਿਕ ਸ਼ੋਸ਼ਣ ਵਾਂਗ
ਡਾ. ਗੋਇਲ ਨੇ ਆਪਣੀ ਕਮਾਈ ਗਰੀਬ ਅਤੇ ਅਨਾਥਾਂ ਦੀ ਸਿੱਖਿਆ ਅਤੇ ਇਲਾਜ ਲਈ ਸੂਬਾ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਹੈ। ਡਾ. ਗੋਇਲ ਬਿਜ਼ਨੈਸਮੈਨ ਦੇ ਨਾਲ-ਨਾਲ ਸਮਾਜ ਸੇਵਾ ਵਿਚ ਵੀ ਲੱਗੇ ਰਹਿੰਦੇ ਹਨ। ਗੋਇਲ ਦੇ ਸਹਿਯੋਗ ਨਾਲ ਪਿਛਲੇ ਲਗਭਗ 20 ਸਾਲਾਂ ਤੋਂ ਦੇਸ਼ ਭਰ ਵਿਚ ਸੈਂਕੜੇ ਬਿਰਧ ਆਸ਼ਰਮ, ਅਨਾਥ ਆਸ਼ਰਮ ਅਤੇ ਮੁਫ਼ਤ ਹੈਲਥ ਸੈਂਟਰ ਚਲਾਏ ਜਾ ਰਹੇ ਹਨ। ਨਾਲ ਹੀ ਉਨ੍ਹਾਂ ਦੀ ਮਦਦ ਨਾਲ ਚੱਲ ਰਹੇ ਸਕੂਲਾਂ ਵਿਚ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਕੋਵਿਡ ਲਾਕਡਾਊਨ ਵਿਚ ਵੀ ਲਗਭਗ 50 ਪਿੰਡਾਂ ਨੂੰ ਗੋਦ ਲੈ ਕੇ ਉਨ੍ਹਾਂ ਲੋਕਾਂ ਨੂੰ ਮੁਫ਼ਤ ਖਾਣਾ ਖੁਆਇਆ ਸੀ ਅਤੇ ਦਵਾਈ ਦਿਵਾਈ ਸੀ। ਡਾ. ਗੋਇਲ ਦਾ ਜਨਮ ਮੁਰਾਦਾਬਾਦ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰਮੋਦ ਕੁਮਾਰ ਅਤੇ ਮਾਂ ਸ਼ਕੁੰਤਲਾ ਦੇਵੀ ਸੁਤੰਤਰਤਾ ਸੰਗ੍ਰਾਮ ਸੈਨਾਨੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ 'ਚ ਅਕਾਲੀ ਦਲ ਦਾ ਧਰਨਾ, ਸੁਖਬੀਰ ਬਾਦਲ ਨੇ ਆਖੀਆਂ ਵੱਡੀਆਂ ਗੱਲਾਂ
NEXT STORY