ਸਾਂਬਾ (ਉਦੇ/ਅਜੇ)-ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ’ਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵੱਲੋਂ ਡਰੋਨ ਹਮਲੇ ਦੀ ਆੜ ’ਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਬੀ. ਐੱਸ. ਐੱਫ. ਦੇ ਚੌਕਸ ਜਵਾਨਾਂ ਨੇ ਨਾਕਾਮ ਕਰ ਦਿੱਤਾ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਾਂਬਾ ਸੈਕਟਰ ’ਚ ਘੁਸਪੈਠ ਕਰ ਰਹੇ 7 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਪਾਕਿਸਤਾਨ ’ਚ ਲਗਾਤਾਰ ਭਾਰਤ ਵੱਲੋਂ ‘ਆਪ੍ਰੇਸ਼ਨ ਸੰਧੂਰ’ ਰਾਹੀਂ ਅੱਤਵਾਦੀ ਟਿਕਾਣਿਆਂ ਨੂੰ ਮਲੀਆਮੇਟ ਕੀਤੇ ਜਾਣ ਨੂੰ ਲੈ ਕੇ ਕੀਤੀ ਜਾ ਰਹੀ ਕਾਰਵਾਈ ਦੇ ਬਾਵਜੂਦ ਆਈ. ਐੱਸ. ਆਈ. ਅਤੇ ਅੱਤਵਾਦੀ ਸੰਗਠਨਾਂ ਨੇ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕੀਤੀ। ਜ਼ਿਲਾ ਸਾਂਬਾ ’ਚ ਕੌਮਾਂਤਰੀ ਬਾਰਡਰ ’ਤੇ ਵੀਰਵਾਰ ਦੇਰ ਰਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਹਲਚਲ ਵੇਖੀ। ਪਾਕਿਸਤਾਨ ਨੇ ਘੁਸਪੈਠ ਕਰਵਾਉਣ ਲਈ ਜੰਮੂ, ਊਧਮਪੁਰ ਅਤੇ ਪਠਾਨਕੋਟ ਸਮੇਤ ਦੇਸ਼ ਦੇ ਹੋਰ ਹਿੱਸਿਆਂ ’ਚ ਡਰੋਨ, ਮਿਜ਼ਾਈਲਾਂ ਨਾਲ ਹਮਲੇ ਕੀਤੇ, ਤਾਂ ਜੋ ਧਿਆਨ ਭਟਕਾ ਕੇ ਘੁਸਪੈਠ ਕਰਵਾਈ ਜਾ ਸਕੇ ਪਰ ਪਾਕਿਸਤਾਨ ਆਪਣੇ ਨਾਪਾਕ ਮਨਸੂਬੇ ’ਚ ਕਾਮਯਾਬ ਨਹੀਂ ਹੋ ਸਕਿਆ।
ਬੀ. ਐੱਸ. ਐੱਫ. ਦੇ ਜਵਾਨਾਂ ਨੇ ਇਸ ਘੁਸਪੈਠ ਨੂੰ ਨਾਕਾਮ ਕਰ ਦਿੱਤਾ। ਘੁਸਪੈਠ ਦੀ ਇਸ ਕੋਸ਼ਿਸ਼ ’ਚ 7 ਅੱਤਵਾਦੀ ਮਾਰੇ ਗਏ। ਇਸ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਰਾਤ ਦੇ ਸਮੇਂ ਪਾਕਿਸਤਾਨ ਦੇ ਡਰੋਨ ਅਟੈਕ ਨੂੰ ਪੂਰੀ ਤਰ੍ਹਾਂ ਡਿਫਿਊਜ਼ ਕਰ ਦਿੱਤਾ ਗਿਆ। ਘੁਸਪੈਠ ਕਰਵਾਉਣ ਲਈ ਪਾਕਿਸਤਾਨ ਵੱਲੋਂ ਸਾਂਬਾ ਸੈਕਟਰ ’ਚ ਗੋਲਾਬਾਰੀ ਕੀਤੀ ਗਈ, ਜਿਸ ਦਾ ਬੀ. ਐੱਸ. ਐੱਫ. ਦੇ ਜਵਾਨਾਂ ਨੇ ਮੂੰਹ-ਤੋੜ ਜਵਾਬ ਦਿੱਤਾ। ਉੱਥੇ ਹੀ, ਘੁਸਪੈਠ ਦੀ ਕੋਸ਼ਿਸ਼ ਦੀ ਪੁਸ਼ਟੀ ਬੀ. ਐੱਸ. ਐੱਫ. ਨੇ ਵੀ ਇਕ ਮੈਸੇਜ ਰਾਹੀਂ ਕੀਤੀ ਹੈ।
ਹੰਗਾਮੀ ਹਾਲਤ ਨਾਲ ਨਜਿੱਠਣ ਲਈ ਹਸਪਤਾਲ ਤਿਆਰ
NEXT STORY