ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਦਾ ਮੈਨੀਫੈਸਟੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਗਾਇਬ ਹੈ। ਰਾਹੁਲ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਜਪਾ ਦੇ ਮੈਨੀਫੈਸਟੋ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਗਾਇਬ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਸਭ ਤੋਂ ਅਹਿਮ ਮੁੱਦਿਆਂ 'ਤੇ ਭਾਜਪਾ ਚਰਚਾ ਤੱਕ ਨਹੀਂ ਕਰਨਾ ਚਾਹੁੰਦੀ। ਰਾਹੁਲ ਨੇ ਕਿਹਾ ਕਿ ਇੰਡੀਆ ਸਮੂਹ ਦੀ ਯੋਜਨਾ ਬਿਲਕੁੱਲ ਸਪੱਸ਼ਟ ਹੈ ਕਿ 30 ਲੱਖ ਅਹੁਦਿਆਂ 'ਤੇ ਭਰਤੀ ਅਤੇ ਹਰ ਸਿੱਖਿਅਤ ਨੌਜਵਾਨ ਨੂੰ 1 ਲੱਖ ਰੁਪਏ ਦੀ ਪੱਕੀ ਨੌਕਰੀ ਦਿੱਤੀ ਜਾਵੇਗੀ। ਨੌਜਵਾਨ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝਾਂਸੇ ਵਿਚ ਨਹੀਂ ਆਵੇਗਾ ਅਤੇ ਕਾਂਗਰਸ ਦਾ ਹੱਥ ਮਜ਼ਬੂਤ ਕਰ ਕੇ ਦੇਸ਼ ਵਿਚ ਰੁਜ਼ਗਾਰ ਕ੍ਰਾਂਤੀ ਲਿਆਵੇਗਾ।
ਕਾਂਗਰਸ ਦੇ ਮੀਡੀਆ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਹੈ। ਭਾਜਪਾ ਉਨ੍ਹਾਂ ਦੇ ਬਣਾਏ ਸੰਵਿਧਾਨ ਨੂੰ ਖ਼ਤਮ ਕਰਨ ਦੀ ਸਪੱਸ਼ਟ ਰੂਪ ਨਾਲ ਸਾਜ਼ਿਸ਼ ਰਚ ਰਹੀ ਹੈ। ਪ੍ਰਧਾਨ ਮੰਤਰੀ ਲੋਕਾਂ ਦਾ ਧਿਆਨ ਭਟਕਾਉਣ ਲਈ ਮੰਚ ਤੋਂ ਖੁਦ ਕੁਝ ਹੋਰ ਬੋਲਦੇ ਹਨ ਅਤੇ ਆਪਣੇ ਨੇਤਾਵਾਂ ਨੂੰ ਕੁਝ ਹੋਰ ਬੁਲਵਾ ਰਹੇ ਹਨ। ਰਮੇਸ਼ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਾਫ ਹੈ-ਜੇਕਰ ਇਸ ਵਾਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਸਭ ਤੋਂ ਵੱਡਾ ਖ਼ਤਰਾ ਬਾਬਾ ਸਾਹਿਬ ਦੇ ਸੰਵਿਧਾਨ 'ਤੇ ਹੋਵੇਗਾ।
ਭਾਜਪਾ ਦਾ 'ਸੰਕਲਪ ਪੱਤਰ' ਦਿਖਾਵਾ ਹੈ: ਪ੍ਰਿਯੰਕਾ ਗਾਂਧੀ
NEXT STORY