ਨੋਏਡਾ— ਭਾਜਪਾ ਨੇਤਾ ਸ਼ਿਵਕੁਮਾਰ ਯਾਦਵ ਤੇ ਉਨ੍ਹਾਂ ਦੇ 2 ਬਾਡੀਗਾਰਡਾਂ ਦੇ ਕਤਲ ਮਾਮਲੇ 'ਚ ਯੂਪੀ ਪੁਲਸ ਨੇ 50 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ। ਯੂਪੀ ਪੁਲਸ ਦੇ ਐਸ. ਪੀ. ਰਾਜੀਵ ਨਾਰਾਅਨ ਮਿਸ਼ਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 16 ਨਵੰਬਰ ਨੂੰ ਭਾਜਪਾ ਦੇ ਸ਼ਿਵਕੁਮਾਰ ਯਾਦਵ ਅਤੇ ਉਨ੍ਹਾਂ ਦੇ 2 ਬਾਡੀਗਾਰਡਾਂ ਨੂੰ ਗੋਲੀ ਮਾਰ ਦਿੱੱਤੀ ਗਈ ਸੀ। ਇਸ ਮਾਮਲੇ 'ਚ ਪੁਲਸ ਨੇ 4 ਦਸੰਬਰ ਨੂੰ ਪਿੰਡ ਬਹਲੋਲਪੁਰ ਦੇ ਰਹਿਣ ਵਾਲੇ ਅਰੁਨ ਯਾਦਵ ਸਮੇਤ 3 ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਫਰਾਰ ਹੋਏ 50 ਹਜ਼ਾਰ ਵਾਲੇ ਇਕ ਇਨਾਮੀ ਬਦਮਾਸ਼ ਪ੍ਰਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ ਦੋਸ਼ੀਆਂ ਦੀ ਵੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਭਾਜਪਾ ਨੇਤਾ ਦੇ ਕਤਲ 'ਚ ਗੈਂਗਸਟਰ ਸੁੰਦਰ ਭਾਟੀ ਦੇ ਵੱਡੇ ਭਰਾ ਸਹਦੇਵ ਭਾਟੀ ਅਤੇ ਉਸਦੇ ਭਤੀਜੇ ਅਨਿਲ ਭਾਟੀ ਵੀ ਫਰਾਰ ਹਨ। ਇਨ੍ਹਾਂ ਦੀ ਗ੍ਰਿਫਤਾਰੀ 'ਤੇ ਵੀ 50-50 ਹਜ਼ਾਰ ਰੁਪਏ ਦਾ ਇਨਾਮ ਰਖਿਆ ਗਿਆ ਹੈ।
ਭਾਰਤ ਤੇ ਚੀਨ ਦਾ ਸਲਾਨਾ ਸੈਨਿਕ ਅਭਿਆਸ ਹੋਵੇਗਾ ਬਹਾਲ : ਰਾਵਤ
NEXT STORY