ਨੈਸ਼ਨਲ ਡੈਸਕ : ਯੂਪੀ ਦੇ ਆਗਰਾ ਦੇ ਰਕਾਬਗੰਜ ਮਹਿਲਾ ਥਾਣੇ ਦੇ ਅੰਦਰ ਥਾਣਾ ਇੰਚਾਰਜ ਸ਼ੈਲੀ ਰਾਣਾ ਅਤੇ ਵਿਜੀਲੈਂਸ ਇੰਸਪੈਕਟਰ ਪਵਨ ਨਾਗਰ ਨੂੰ ਨਾਗਰ ਦੇ ਪਰਿਵਾਰ ਨੇ ਹੀ ਰੰਗੇ ਹੱਥੀ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਇੰਸਪੈਕਟਰ ਪਵਨ ਨਾਗਰ ਇਥੇ ਆਪਣੀ ਕਥਿਤ ਸਹੇਲੀ ਸ਼ੈਲੀ ਰਾਣਾ ਨੂੰ ਮਿਲਣ ਲਈ ਆਏ ਸਨ। ਇਸੇ ਦੌਰਾਨ ਕਿਸੇ ਨੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਬੱਸ ਫਿਰ ਕਿ ਸੀ, ਨਾਗਰ ਪਰਿਵਾਰ ਮੌਕੇ 'ਤੇ ਪਹੁੰਚ ਗਿਆ। ਜਿਥੇ ਪਵਨ ਨਾਗਰ ਦੀ ਪਤਨੀ ਗੀਤਾ ਨਾਗਰ ਨੇ ਜਦ ਆਪਣੇ ਘਰਵਾਲੇ ਨੂੰ ਕਿਸੇ ਦੂਜੀ ਔਰਤ ਨਾਲ ਫੜ੍ਹਿਆ ਤਾਂ ਉਹ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਪਾਈ। ਉਸਨੇ ਆਪਣੇ ਰਿਸ਼ਤੇਦਾਰਾਂ ਦੇ ਪੁੱਤਾਂ ਨਾਲ ਮਿਲ ਕੇ ਆਪਣੇ ਘਰਵਾਲੇ ਤੇ ਉਸਦੀ ਸਹੇਲੀ ਸ਼ੈਲੀ ਰਾਣਾ ਦੀ ਕੁੱਟਮਾਰ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਗੀਤਾ ਨਾਗਰ ਨੂੰ ਇਸ ਸਭ ਦੇ ਸੂਚਨਾ ਸ਼ੈਲੀ ਰਾਣਾ ਦੇ ਨਾਲ ਕੰਮ ਕਰਨ ਵਾਲੇ ਇਕ ਪੁਲਸ ਕਰਮਚਾਰੀ ਨੇ ਹੀ ਇਹ ਸਾਰੀ ਜਾਣਕਾਰੀ ਦਿੱਤੀ ਸੀ। ਜਿਸ ਪਿੱਛੋ ਗੀਤਾ ਆਪਣੇ ਨਾਲ ਪਵਨ ਨਾਗਰ ਦੇ ਭਰਾ ਜਵਾਲਾ ਨਾਗਰ, ਭਰਜਾਈ ਸੋਨੀਆ ਨਾਗਰ, ਪੁੱਤਰ ਅਧਿਰਾਜ ਨਾਗਰ ਅਤੇ ਭਤੀਜੇ ਦਿਗਵਿਜੇ ਨਾਲ ਮੌਕੇ 'ਤੇ ਪਹੁੰਚੀ। ਗੀਤਾ ਨਾਗਰ ਨੇ ਪਵਨ ਨਾਗਰ ਅਤੇ ਸ਼ੈਲੀ ਰਾਣਾ ਦੀ ਕੁੱਟਮਾਰ ਕੀਤੀ।
ਇਸ ਲੜਾਈ ਦੌਰਾਨ ਮਹਿਲਾ ਥਾਣੇ ਵਿੱਚ ਤਾਇਨਾਤ ਕਿਸੇ ਵੀ ਪੁਲਸ ਮੁਲਾਜ਼ਮ ਨੇ ਦਖ਼ਲ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਇੰਸਪੈਕਟਰ ਸ਼ੈਲੀ ਰਾਣਾ ਨੂੰ ਜ਼ਲੀਲ ਕਰਨ ਲਈ ਉਨ੍ਹਾਂ ਨੇ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਮਾਮਲੇ ਦੀ ਜਾਂਚ ਕਰਦਿਆਂ ਡੀਸੀਪੀ ਸਿਟੀ ਨੇ ਇਸ ਥਾਣੇ ਦੇ ਅੱਠ ਪੁਲਸ ਮੁਲਾਜ਼ਮਾਂ ਨੂੰ ਵੀਡੀਓ ਬਣਾਉਣ ਦਾ ਦੋਸ਼ੀ ਪਾਇਆ ਹੈ। ਇਸੇ ਲੜੀ ਤਹਿਤ ਪੁਲਸ ਕਮਿਸ਼ਨਰ ਆਗਰਾ ਨੇ ਡੀਸੀਪੀ ਸਿਟੀ ਦੀ ਰਿਪੋਰਟ ਦੇ ਆਧਾਰ 'ਤੇ ਮਹਿਲਾ ਥਾਣੇ ਦੇ ਹੈੱਡ ਕਾਂਸਟੇਬਲ ਹਰੀਕੇਸ਼ ਅਤੇ ਵਿਸ਼ਾਲ ਅਤੇ ਕਾਂਸਟੇਬਲ ਰੇਖਾ ਨੂੰ ਮੁਅੱਤਲ ਕਰ ਦਿੱਤਾ ਹੈ।
6 ਖਿਲਾਫ ਮਾਮਲਾ ਦਰਜ, 8 ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ
ਇਸੇ ਤਰ੍ਹਾਂ ਇੰਸਪੈਕਟਰ ਸੁਨੀਲ ਲਾਂਬਾ ਅਤੇ ਦੇਵੇਂਦਰ ਤੋਂ ਇਲਾਵਾ ਕਾਂਸਟੇਬਲ ਅੰਕਿਤ, ਪੀਆਰਵੀ 'ਤੇ ਤਾਇਨਾਤ ਕਾਂਸਟੇਬਲ ਗਿਰੀਸ਼ ਅਤੇ ਡਰਾਈਵਰ ਰਾਜਿੰਦਰ ਨੂੰ ਲਾਈਨ 'ਤੇ ਲਾਇਆ ਗਿਆ ਹੈ। ਪੁਲਸ ਨੇ ਇਸ ਘਟਨਾ ਦੇ ਸਬੰਧ 'ਚ ਇੰਸਪੈਕਟਰ ਪਵਨ ਨਾਗਰ ਦੀ ਪਤਨੀ ਗੀਤਾ ਨਗਰ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ 'ਚੋਂ ਤਿੰਨ ਲੋਕਾਂ ਨੂੰ ਪੁਲਸ ਨੇ ਸ਼ਨੀਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਸ ਸੂਤਰਾਂ ਅਨੁਸਾਰ ਮਹਿਲਾ ਪੁਲਸ ਸਟੇਸ਼ਨ ਦੀ ਇੰਚਾਰਜ ਸ਼ੈਲੀ ਰਾਣਾ ਤੋਂ ਉਸ ਦੇ ਆਪਣੇ ਸਟਾਫ਼ ਮੈਂਬਰ ਖ਼ੁਸ਼ ਨਹੀਂ ਸਨ। ਇਧਰ ਗੀਤਾ ਨਾਗਰ ਨੂੰ ਵੀ ਉਸ ਦੇ ਪਤੀ ਪਵਨ ਨਾਗਰ ਦੇ ਇੰਸਪੈਕਟਰ ਸ਼ੈਲੀ ਰਾਣਾ ਨਾਲ ਅਫੇਅਰ ਦੀ ਜਾਣਕਾਰੀ ਸੀ।
ਪਤਨੀ ਨੇ ਜਾਲ ਵਿਛਾ ਕੇ ਫੜ੍ਹਿਆ
ਅਜਿਹੇ ਵਿੱਚ ਗੀਤਾ ਨਗਰ ਨੇ ਵੀ ਸ਼ੈਲੀ ਰਾਣਾ ਦੇ ਸਟਾਫ਼ ਨੂੰ ਪਹਿਲਾਂ ਹੀ ਸੈੱਟ ਕਰ ਲਿਆ ਸੀ। ਜਿਵੇਂ ਹੀ ਇੰਸਪੈਕਟਰ ਪਵਨ ਨਾਗਰ ਆਗਰਾ ਸਥਿਤ ਸ਼ੈਲੀ ਰਾਣਾ ਦੀ ਰਿਹਾਇਸ਼ 'ਤੇ ਪਹੁੰਚੇ ਤਾਂ ਥਾਣੇ ਦੇ ਸਟਾਫ਼ ਮੈਂਬਰ ਨੇ ਗੀਤਾ ਨਾਗਰ ਨੂੰ ਸੂਚਨਾ ਦਿੱਤੀ | ਇਸ ਤੋਂ ਬਾਅਦ ਗੀਤਾ ਨਗਰ ਦੋਵਾਂ ਨੂੰ ਰੰਗੇ ਹੱਥੀਂ ਫੜਨ ਲਈ ਪੂਰੀ ਤਿਆਰੀ ਨਾਲ ਆਗਰਾ ਪਹੁੰਚ ਗਈ। ਗੀਤਾ ਨਾਗਰ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਪਤੀ ਪਵਨ ਨਾਗਰ ਮੁਜ਼ੱਫਰ ਨਗਰ ਵਿੱਚ ਤਾਇਨਾਤ ਸੀ, ਪਰ ਹੁਣ ਉਸ ਦੀ ਬਦਲੀ ਵਿਜੀਲੈਂਸ ਵਿੱਚ ਕਰ ਦਿੱਤੀ ਗਈ ਹੈ।
ਨੋਇਡਾ ਵਿੱਚ ਹੋਇਆ ਅਫੇਅਰ
ਇਸ ਤਬਾਦਲੇ ਨੂੰ ਰੋਕਣ ਲਈ ਉਹ ਮੈਡੀਕਲ ਛੁੱਟੀ ਲੈ ਕੇ ਇੱਧਰ-ਉਧਰ ਭੱਜ ਦੌੜ ਕਰ ਰਿਹਾ ਸੀ। ਇਸ ਦੌਰਾਨ ਗੀਤਾ ਨਾਗਰ ਅਨੁਸਾਰ ਉਸ ਨੂੰ ਸ਼ੱਕ ਸੀ ਕਿ ਉਸ ਦਾ ਪਤੀ ਤਬਾਦਲਾ ਰੋਕਣ ਲਈ ਨਹੀਂ ਸਗੋਂ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਘਰੋਂ ਲਾਪਤਾ ਹੈ। ਇਸ ਦੀ ਸੂਚਨਾ ਮਿਲਦੇ ਹੀ ਉਸ ਨੇ ਜਾਲ ਵਿਛਾ ਕੇ ਅਤੇ ਉਨ੍ਹਾਂ ਨੂੰ ਰਕਾਬਗੰਜ ਮਹਿਲਾ ਥਾਣਾ ਇੰਚਾਰਜ ਦੇ ਨਾਲ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਸ ਸੂਤਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਇੰਸਪੈਕਟਰ ਪਵਨ ਨਾਗਰ ਅਤੇ ਇੰਸਪੈਕਟਰ ਸ਼ੈਲੀ ਰਾਣਾ ਨੋਇਡਾ ਵਿੱਚ ਇਕੱਠੇ ਤਾਇਨਾਤ ਸਨ।
ਸ਼ਨੀਵਾਰ ਨੂੰ ਹੀ ਸਸਪੈਂਡ ਹੋਈ ਮਹਿਲਾ ਇੰਸਪੈਕਟਰ
ਇਸ ਪੋਸਟਿੰਗ ਦੌਰਾਨ ਉਨ੍ਹਾਂ ਦੀ ਨੇੜਤਾ ਵਧ ਗਈ ਅਤੇ ਉਦੋਂ ਤੋਂ ਉਹ ਲਗਾਤਾਰ ਇਕ-ਦੂਜੇ ਦੇ ਸੰਪਰਕ 'ਚ ਸਨ। ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਪਤੀ ਦੇ ਇਸ ਸਮੇਂ ਆਗਰਾ ਵਿੱਚ ਤਾਇਨਾਤ ਇੰਸਪੈਕਟਰ ਸ਼ੈਲੀ ਰਾਣਾ ਨਾਲ ਸਬੰਧ ਹਨ। ਸ਼ਨੀਵਾਰ ਨੂੰ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਕਮਿਸ਼ਨਰ ਜੇ. ਰਵਿੰਦਰ ਗੌੜ ਵੱਲੋਂ ਇੰਸਪੈਕਟਰ ਸ਼ੈਲੀ ਰਾਣਾ ਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਦੋਵਾਂ ਇੰਸਪੈਕਟਰਾਂ 'ਤੇ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ।
ਪ੍ਰੇਮੀ ਨਾਲ ਵਿਆਹ ਕਰਨ ਲਈ ਭੈਣ ਕਰ ਰਹੀ ਸੀ ਜ਼ਿੱਦ, ਗੁੱਸੇ 'ਚ ਭਰਾ ਨੇ ਦਿੱਤੀ ਦਰਦਨਾਕ ਮੌਤ
NEXT STORY