ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੇ ਰਹਿਣ ਵਾਲੇ ਇੱਕ ਲੜਕੇ ਦਾ ਪੱਛਮੀ ਬੰਗਾਲ ਦੇ ਮਿਦਨਾਪੁਰ ਵਿੱਚ ਕਤਲ ਕਰ ਦਿੱਤਾ ਗਿਆ। ਪੁਲਸ ਨੂੰ ਇੱਕ ਮਹੀਨੇ ਬਾਅਦ ਮ੍ਰਿਤਕ ਦਾ ਪਿੰਜਰ ਮਿਲਿਆ ਹੈ। ਲੜਕੇ ਨੇ ਛਿੰਦਵਾੜਾ ਤੋਂ ਕੈਬ ਬੁੱਕ ਕੀਤੀ ਸੀ ਅਤੇ ਕਰੀਬ 1100 ਕਿਲੋਮੀਟਰ ਦੂਰ ਆਪਣੀ ਸੋਸ਼ਲ ਮੀਡੀਆ ਦੀ ਦੋਸਤ ਨੂੰ ਮਿਲਣ ਗਿਆ ਸੀ। ਕੈਬ ਡਰਾਈਵਰ ਦਾ ਬਿਆਨ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਹੀ ਕਤਲ ਕੀਤਾ ਸੀ। ਫਿਲਹਾਲ ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਦਰਅਸਲ, ਪੂਰਾ ਮਾਮਲਾ ਇਹ ਹੈ ਕਿ ਛਿੰਦਵਾੜਾ ਦੇ ਗੁਰਾਇਆ ਦੇ ਰਹਿਣ ਵਾਲੇ ਗਜੇਂਦਰ ਚੌਧਰੀ (18 ਸਾਲ) ਦੇ ਪਿਤਾ ਨੇ 8 ਅਗਸਤ ਨੂੰ ਦੇਹਟ ਥਾਣੇ 'ਚ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ ਗਜੇਂਦਰ ਚੌਧਰੀ ਪੱਛਮੀ ਬੰਗਾਲ ਗਿਆ ਹੋਇਆ ਸੀ। ਉਸ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਹੈ। ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਜੇਂਦਰ ਦੇ ਪਰਿਵਾਰਕ ਮੈਂਬਰਾਂ ਨੇ ਕੈਬ ਡਰਾਈਵਰ ਅਨਿਕੇਤ ਸੋਲੰਕੀ 'ਤੇ ਸ਼ੱਕ ਪ੍ਰਗਟਾਇਆ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਦੇ ਬੇਟੇ ਦੇ ਲਾਪਤਾ ਹੋਣ 'ਚ ਡਰਾਈਵਰ ਦੀ ਭੂਮਿਕਾ ਸ਼ੱਕੀ ਹੈ। ਪੁਲਸ ਨੇ ਅਨਿਕੇਤ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ।
ਕੈਬ ਡਰਾਈਵਰ ਨੇ ਪੁਲਸ ਨੂੰ ਦੱਸਿਆ ਕਿ ਉਹ ਗਜੇਂਦਰ ਚੌਧਰੀ ਨਾਲ ਪੱਛਮੀ ਬੰਗਾਲ ਦੇ ਛਿੰਦਵਾੜਾ ਤੋਂ ਮਿਦਨਾਪੁਰ ਜ਼ਿਲ੍ਹੇ ਗਿਆ ਸੀ। ਉੱਥੇ ਜਾ ਕੇ ਗਜੇਂਦਰ ਦੀ ਮੁਲਾਕਾਤ ਆਪਣੀ ਸੋਸ਼ਲ ਮੀਡੀਆ ਦੋਸਤ ਲੜਕੀ ਨਾਲ ਹੋਈ। ਜਿੱਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਗਜੇਂਦਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਜ਼ਖਮੀ ਹਾਲਤ 'ਚ ਗਜੇਂਦਰ ਨੂੰ ਮੇਰੇ ਹਵਾਲੇ ਕਰ ਦਿੱਤਾ ਗਿਆ। ਜਦੋਂ ਮੈਂ ਉਸ ਨੂੰ ਲੈ ਕੇ ਨਿਕਲਿਆ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਫਿਰ ਘਬਰਾਹਟ ਵਿੱਚ ਮੈਂ ਗਜੇਂਦਰ ਦੀ ਲਾਸ਼ ਨੂੰ ਜੰਗਲ ਵਿੱਚ ਸੁੱਟ ਦਿੱਤਾ ਅਤੇ ਵਾਪਸ ਛਿੰਦਵਾੜਾ ਆ ਗਿਆ।
ਪੁਲਸ ਨੇ ਡਰਾਈਵਰ ਦੀਆਂ ਗੱਲਾਂ ਨੂੰ ਗੰਭੀਰ ਸਮਝਦਿਆਂ ਦਿਹਾਤੀ ਪੁਲਸ ਸਟੇਸ਼ਨ ਇੰਚਾਰਜ ਤੇ ਉਨ੍ਹਾਂ ਦੀ ਟੀਮ ਪੱਛਮੀ ਬੰਗਾਲ ਪੁੱਜੀ। ਡਰਾਈਵਰ ਅਨਿਕੇਤ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਮਿਦਨਾਪੁਰ ਪੁਲਸ ਦੀ ਮਦਦ ਨਾਲ ਗਜੇਂਦਰ ਦੀ ਲਾਸ਼ ਦੀ ਜੰਗਲ 'ਚ ਭਾਲ ਕੀਤੀ ਗਈ ਤੇ ਉਨ੍ਹਾਂ ਨੂੰ ਇਕ ਲਾਸ਼ ਮਿਲੀ। ਨੇੜਿਓਂ ਪੁਲਸ ਨੂੰ ਮ੍ਰਿਤਕ ਦੇ ਜੁੱਤੇ ਅਤੇ ਘੜੀ ਮਿਲੀ। ਫੋਟੋ ਦੇ ਆਧਾਰ 'ਤੇ ਗਜੇਂਦਰ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਪਛਾਣ ਕੀਤੀ।
ਛਿੰਦਵਾੜਾ ਦੇ ਐੱਸਪੀ ਮਨੀਸ਼ ਖੱਤਰੀ ਨੇ ਦੱਸਿਆ ਕਿ ਇਸ ਪੂਰੀ ਕਾਰਵਾਈ ਦੌਰਾਨ ਪੱਛਮੀ ਬੰਗਾਲ ਦੇ ਮੇਦਿਨੀਪੁਰ ਜ਼ਿਲ੍ਹੇ ਦੀ ਪੁਲਸ ਉਨ੍ਹਾਂ ਦੇ ਨਾਲ ਸੀ। ਉੱਥੋਂ ਦੀ ਫੋਰੈਂਸਿਕ ਟੀਮ ਨੇ ਮਨੁੱਖੀ ਪਿੰਜਰ ਦੀ ਜਾਂਚ ਕੀਤੀ ਅਤੇ ਹੁਣ ਬੰਗਾਲ ਪੁਲਸ ਅਗਲੇਰੀ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ। ਦੋਵਾਂ ਥਾਵਾਂ 'ਤੇ ਪੁਲਸ ਜਾਂਚ 'ਚ ਜੁਟੀ ਹੋਈ ਹੈ। ਅਗਲੇਰੀ ਜਾਂਚ ਵਿਚ ਸਥਿਤੀ ਸਪੱਸ਼ਟ ਹੋ ਜਾਵੇਗੀ। ਜਾਣਕਾਰੀ ਮਿਲੀ ਹੈ ਕਿ ਗਜੇਂਦਰ ਪਹਿਲਾਂ ਵੀ ਪੱਛਮੀ ਬੰਗਾਲ ਦਾ ਦੌਰਾ ਕਰ ਚੁੱਕੇ ਹਨ।
ਇੰਡੀਅਨ ਬੈਂਕ 'ਚ ਨਿਕਲੀ ਭਰਤੀ, ਮਿਲੇਗੀ 85 ਹਜ਼ਾਰ ਤੋਂ ਵੱਧ ਤਨਖਾਹ
NEXT STORY