ਵੈੱਬ ਡੈਸਕ: ਭਾਰਤੀ ਮੌਸਮ ਵਿਭਾਗ (IMD) ਨੇ 12, 13 ਅਤੇ 14 ਦਸੰਬਰ ਨੂੰ ਦੇਸ਼ ਦੇ ਕਈ ਸੂਬਿਆਂ ਲਈ ਭਾਰੀ ਮੀਂਹ ਅਤੇ ਖ਼ਰਾਬ ਮੌਸਮ ਦਾ ਅਲਰਟ ਜਾਰੀ ਕੀਤਾ ਹੈ। ਇਸ ਸਾਲ ਮਾਨਸੂਨ ਕਾਰਨ ਦੇਸ਼ ਭਰ 'ਚ ਜ਼ੋਰਦਾਰ ਬਾਰਿਸ਼ ਹੋਈ, ਜਿਸ ਕਾਰਨ ਕਈ ਰਾਜਾਂ 'ਚ ਪਿਛਲੇ ਸਾਲਾਂ ਦੇ ਰਿਕਾਰਡ ਟੁੱਟ ਗਏ ਸਨ।
ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ
IMD ਦੀ ਚਿਤਾਵਨੀ ਅਨੁਸਾਰ, ਤਾਮਿਲਨਾਡੂ, ਕੇਰਲ, ਕਰਨਾਟਕ ਦੇ ਦੱਖਣੀ ਹਿੱਸਿਆਂ, ਅੰਡਮਾਨ-ਨਿਕੋਬਾਰ, ਪੁਡੂਚੇਰੀ ਤੇ ਕਰਾਈਕਲ 'ਚ 12 ਤੋਂ 14 ਦਸੰਬਰ ਦੌਰਾਨ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਤਾਮਿਲਨਾਡੂ 'ਚ 12 ਤੋਂ 14 ਦਸੰਬਰ ਦੇ ਵਿਚਕਾਰ ਤੇਜ਼ ਮੀਂਹ ਦੇ ਨਾਲ ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਕੇਰਲ 'ਚ ਵੀ ਇਨ੍ਹਾਂ ਤਿੰਨ ਦਿਨਾਂ (12, 13 ਅਤੇ 14 ਦਸੰਬਰ) ਲਈ ਭਾਰੀ ਬਾਰਿਸ਼, ਹਨੇਰੀ ਅਤੇ ਤੇਜ਼ ਹਵਾਵਾਂ ਦਾ ਅਲਰਟ ਹੈ, ਜਿਸ ਕਾਰਨ ਕੁਝ ਇਲਾਕਿਆਂ 'ਚ ਪਾਣੀ ਭਰਨ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸਮੁੰਦਰੀ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਵੀ ਦਿੱਤੀ ਹੈ।
ਪਹਾੜਾਂ 'ਤੇ ਬਰਫ਼ਬਾਰੀ ਤੇ ਉੱਤਰੀ ਭਾਰਤ 'ਚ ਸੀਤ ਲਹਿਰ
13 ਦਸੰਬਰ ਤੋਂ ਪਹਾੜੀ ਰਾਜਾਂ ਜਿਵੇਂ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਮੀਂਹ ਦੇ ਨਾਲ ਬਰਫ਼ਬਾਰੀ (snowfall) ਸ਼ੁਰੂ ਹੋ ਸਕਦੀ ਹੈ। ਉੱਤਰੀ ਭਾਰਤ ਵਿੱਚ ਠੰਡ ਦਾ ਅਸਰ ਵਧਣ ਲੱਗਾ ਹੈ। IMD ਨੇ ਦੱਸਿਆ ਕਿ 12 ਤੋਂ 14 ਦਸੰਬਰ ਦੇ ਵਿਚਕਾਰ ਦਿੱਲੀ ਅਤੇ ਰਾਜਸਥਾਨ ਵਿੱਚ ਸੀਤ ਲਹਿਰ (cold wave) ਚੱਲੇਗੀ, ਜਿਸ ਕਾਰਨ ਠੰਡ ਕਾਫੀ ਵਧ ਜਾਵੇਗੀ। ਇਨ੍ਹਾਂ ਖੇਤਰਾਂ ਵਿੱਚ ਸਵੇਰ ਵੇਲੇ ਸੰਘਣਾ ਕੋਹਰਾ (ਧੁੰਦ) ਛਾ ਸਕਦਾ ਹੈ, ਹਾਲਾਂਕਿ ਦਿਨ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ।
CM ਸੈਣੀ ਨੇ 350ਵੇਂ ਸ਼ਹੀਦੀ ਦਿਵਸ ਸਮਾਗਮ 'ਚ ਕੀਤੀ ਸ਼ਿਰਕਤ, ਕਿਹਾ- 'ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਦੇ ਪਹਿਲੇ ਨਾਇਕ'
NEXT STORY