ਨੈਸ਼ਨਲ ਡੈਸਕ- ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਦੇ ਮੌਜੂਦਾ ਪ੍ਰਧਾਨ ਅਜੈ ਸਿੰਘ ਅਤੇ ਸਾਬਕਾ ਖੇਡ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਦੇ ਵਿਚਕਾਰ 28 ਮਾਰਚ ਨੂੰ ਪ੍ਰਧਾਨ ਦੇ ਅਹੁਦੇ ਲਈ ਮੁਕਾਬਲਾ ਹੋਣ ਵਾਲਾ ਹੈ। ਜੇਕਰ ਅਜੈ ਸਿੰਘ ਮੈਦਾਨ ’ਚ ਰਹਿੰਦੇ ਹਨ ਤਾਂ ਬੀ.ਐੱਫ.ਆਈ. ਦੀ ਇਹ ਚੋਣ ਨਵੀਂ ਦਿੱਲੀ ’ਚ ਹੋਵੇਗੀ। ਅਜੈ ਸਿੰਘ ਸਪਾਈਸਜੈੱਟ ਏਅਰਲਾਈਨਜ਼ ਦੇ ਚੇਅਰਮੈਨ ਅਤੇ ਸੰਸਥਾਪਕ ਹਨ ਅਤੇ ਵਾਜਪਾਈ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਸਵਰਗੀ ਪ੍ਰਮੋਦ ਮਹਾਜਨ ਦੇ ਓ. ਐੱਸ.ਡੀ. ਰਹਿ ਚੁੱਕੇ ਹਨ। ਬੀ.ਐੱਫ.ਆਈ.ਦੇ ਪ੍ਰਧਾਨ ਅਜੈ ਸਿੰਘ ਦੁਬਾਰਾ ਚੋਣ ਲੜ ਰਹੇ ਹਨ ਅਤੇ ਠਾਕੁਰ ਦੇ ਚੋਣ ਮੈਦਾਨ ’ਚ ਆਉਣ ਨਾਲ ਚੀਜ਼ਾਂ ਦਿਲਚਸਪ ਹੋ ਗਈਆਂ ਹਨ।
ਉਨ੍ਹਾਂ ਨੂੰ ਕੁਝ ਸਮਰਥਨ ਵੀ ਹਾਸਿਲ ਹੈ ਅਤੇ ਪਿਛਲੀਆਂ ਚੋਣਾਂ ਵਾਂਗ, ਜਿੱਥੇ ਉਨ੍ਹਾਂ ਨੂੰ 2021 ਵਿਚ ਸੀਨੀਅਰ ਭਾਜਪਾ ਨੇਤਾ ਆਸ਼ੀਸ਼ ਸ਼ੇਲਾਰ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ, ਇਸ ਵਾਰ ਵੀ ਚੋਟੀ ਦੇ ਅਹੁਦੇ ਲਈ ਸਖ਼ਤ ਟੱਕਰ ਹੋ ਸਕਦੀ ਹੈ। ਠਾਕੁਰ ਦੇ ਭਰਾ ਪਹਿਲਾਂ ਹੀ ਕ੍ਰਿਕਟ ਪ੍ਰਸ਼ਾਸਨ ਨਾਲ ਜੁੜੇ ਹੋਏ ਹਨ।
ਪ੍ਰਧਾਨ ਦੇ ਅਹੁਦੇ ਲਈ ਅਨੁਰਾਗ ਸਿੰਘ ਠਾਕੁਰ ਦੇ ਮੈਦਾਨ ’ਚ ਆਉਣ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ। ਭਾਰਤੀ ਖੇਡ ਪ੍ਰਸ਼ਾਸਨ ’ਚ ਆਪਣੇ ਵਿਆਪਕ ਯੋਗਦਾਨ ਲਈ ਜਾਣੇ ਜਾਣ ਵਾਲੇ ਅਨੁਰਾਗ ਸਿੰਘ ਠਾਕੁਰ ਦਾ ਟੀਚਾ ਮਹਾਸੰਘ ਵਿਚ ਸੁਧਾਰ ਲਿਆਉਣਾ ਅਤੇ ਬਿਹਤਰ ਸ਼ਾਸਨ ਯਕੀਨੀ ਬਣਾਉਣਾ ਹੈ। ਠਾਕੁਰ ਨੂੰ ਹਿਮਾਚਲ ਫੈਡਰੇਸ਼ਨ ਵੱਲੋਂ ਸਪਾਂਸਰ ਕੀਤਾ ਗਿਆ ਹੈ।
ਚੋਣਾਂ ਦੀ ਤਰੀਕ ਨੇੜੇ ਆਉਣ ਦੇ ਨਾਲ, ਮੁਕਾਬਲੇ ਉਤੇ ਭਾਰਤੀ ਮੁੱਕੇਬਾਜ਼ੀ ਭਾਈਚਾਰਾ, ਖੇਡ ਪ੍ਰੇਮੀਆਂ ਅਤੇ ਹਿਤਧਾਰਕਾਂ ਦੀ ਉਤਸੁਕਤਾ ਦੇ ਨਾਲ ਨਜ਼ਰ ਹੈ। ਨਤੀਜਾ ਨਿਰਧਾਰਿਤ ਕਰੇਗਾ ਕਿ ਕੌਣ ਭਾਰਤੀ ਮੁੱਕੇਬਾਜ਼ੀ ਨੂੰ ਵਿਕਾਸ ਅਤੇ ਅੰਤਰਰਾਸ਼ਟਰੀ ਸਫਲਤਾ ਦੇ ਅਗਲੇ ਪੜਾਅ ਵਿਚ ਲੈ ਕੇ ਜਾਵੇਗਾ।
ਹੈਰਾਨੀ ਦੀ ਗੱਲ ਹੈ ਕਿ ਬੀਜਿੰਗ ਓਲੰਪਿਕ ਤਗਮਾ ਜੇਤੂ ਵਿਜੇਂਦਰ ਸਿੰਘ, ਜੋ ਚੋਣ ਵਿਚ ਉਤਰਨ ਬਾਰੇ ਸੋਚ ਰਹੇ ਸਨ, ਨੂੰ ਕਿਸੇ ਵੀ ਸੂਬੇ ਨੇ ਨਾਮਜ਼ਦ ਨਹੀਂ ਕੀਤਾ। ਭਾਵੇਂ ਉਹ ਇਸ ਵਾਰ ਖੁੰਝ ਗਏ ਪਰ ਉਹ ਕਿਸੇ ਨਾ ਕਿਸੇ ਰੂਪ ਵਿਚ ਖੇਡ ਵਿਚ ਯੋਗਦਾਨ ਪਾਉਂਦੇ ਰਹਿਣਗੇ।
ਮਾਸੂਮ ਅਗਵਾ ਕਰਨ ਵਾਲੇ ਦਾ ਘੇਰ ਕੇ ਐਨਕਾਊਂਟਰ ਤੇ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਅੱਜ ਦੀਆਂ ਟੌਪ-10 ਖਬਰਾਂ
NEXT STORY