ਸ਼੍ਰੀਨਗਰ— ਕਸ਼ਮੀਰ ਮੁੱਦੇ 'ਤੇ ਗੱਲਬਾਤ ਕਰਨ ਲਈ ਨਿਯੁਕਤ ਕੀਤੇ ਗਏ ਵਾਰਤਾਕਾਰ ਦਿਨੇਸ਼ਵਰ ਸ਼ਰਮਾ 6 ਦਿਨਾਂ ਲਈ ਜੰਮੂ-ਕਸ਼ਮੀਰ ਦੌਰੇ 'ਤੇ ਸੀ। ਉਹ ਵਾਰਤਾ ਲਈ ਨੈਸ਼ਨਲ ਕਾਂਗਰਸ ਦੇ ਨੇਤਾ ਉਮਰ ਅਬਦੁੱਲਾ ਦੇ ਘਰ 'ਤੇ ਪਹੁੰਚੇ ਅਤੇ ਉਨ੍ਹਾਂ ਦੇ ਘਾਟੀ ਦੇ ਹਾਲਾਤਾਂ ਅਤੇ ਹੋਰ ਗੰਭੀਰ ਮੁੱਦਿਆ 'ਤੇ ਚਰਚਾ ਕੀਤੀ। ਦਿਨੇਸ਼ਵਰ ਸ਼ਰਮਾ ਦਾ ਅੱਜ ਕਸ਼ਮੀਰ 'ਚ ਆਖਿਰੀ ਦਿਨ ਹੈ। ਇਸ ਤੋਂ ਬਾਅਦ ਉਹ ਜੰਮੂ ਦਾ ਦੌਰਾ ਕਰਨਗੇ ਅਤੇ ਪ੍ਰਤੀਨਿਧੀ ਮੰਡਲਾਂ ਨਾਲ ਮੁਲਾਕਾਤ ਕਰਨਗੇ।
ਦਿਨੇਸ਼ਵਰ ਸ਼ਰਮਾ ਨੇ ਉਮਰ ਅਬਦੁੱਲਾ ਨਾਲ ਆਪਣੀ ਮੁਲਾਕਾਤ ਬਾਰੇ ਕਿਹਾ, ਨੈਂਕਾ ਵੱਲੋਂ ਮੈਨੂੰ ਮੁਲਾਕਾਤ ਦਾ ਕੋਈ ਸੱਦਾ ਨਹੀਂ ਮਿਲਿਆ ਸੀ, ਬਲਕਿ ਮੈਂ ਆਪਣੇ ਵੱਲੋਂ ਉਨ੍ਹਾਂ ਨੂੰ ਮਿਲਣ ਆਇਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਲੱਗਭਗ ਪੌਣੇ ਦੋ ਘੰਟੇ ਗੱਲ ਹੋਈ।
ਜ਼ਿਕਰਯੋਗ ਹੈ ਕਿ ਹੁਰੀਅਤ ਨੇ ਵਾਰਤਾਕਾਰ ਨਾਲ ਮਿਲਣ ਤੋਂ ਮਨਾ ਕਰ ਦਿੱਤਾ ਅਤੇ ਉਹ ਦਿਨੇਸ਼ਵਰ ਸ਼ਰਮਾ ਨੇ ਕਿਹਾ ਹੈ ਕਿ ਉਹ ਕਸ਼ਮੀਰ 'ਚ ਅਮਨ ਅਤੇ ਸ਼ਾਂਤੀ ਦੀ ਬਹਾਲੀ ਲਈ ਸਭ ਨਾਲ ਗੱਲ ਕਰਨ ਲਈ ਤਿਆਰ ਹਨ।
ਮੁਸਲਿਮ ਲੜਕੀ ਖਿਲਾਫ ਫਤਵਾ ਜਾਰੀ, ਬਾਬਾ ਰਾਮਦੇਵ ਨਾਲ ਕੀਤਾ ਸੀ ਯੋਗ
NEXT STORY