ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਲਿਖਿਆ- ਮਹਿਲਾ ਦਿਵਸ ਮੌਕੇ ਅਸੀਂ ਆਪਣੀ ਨਾਰੀ ਸ਼ਕਤੀ ਨੂੰ ਸਲਾਮ ਕਰਦੇ ਹਾਂ। ਸਾਡੀ ਸਰਕਾਰ ਹਮੇਸ਼ਾ ਹੀ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਰਹੀ ਹੈ, ਜੋ ਸਾਡੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ 'ਚ ਝਲਕਦੀ ਹੈ। ਅੱਜ ਵਾਅਦੇ ਮੁਤਾਬਕ ਮੇਰਾ ਸੋਸ਼ਲ ਮੀਡੀਆ ਉਨ੍ਹਾਂ ਔਰਤਾਂ ਵਲੋਂ ਸੰਭਾਲਿਆ ਜਾਵੇਗਾ ਜੋ ਵੱਖ-ਵੱਖ ਖੇਤਰਾਂ ਵਿਚ ਆਪਣੀ ਅਮਿੱਟ ਛਾਪ ਛੱਡ ਰਹੀਆਂ ਹਨ!
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਸਾਰੀਆਂ ਔਰਤਾਂ, ਖਾਸ ਤੌਰ 'ਤੇ ਜਵਾਨ ਕੁੜੀਆਂ ਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਦਾ ਸੁਨੇਹਾ ਦੇਣਾ ਚਾਹੁੰਦਾ ਹਾਂ, ਭਾਵੇਂ ਕੋਈ ਵੀ ਰੁਕਾਵਟ ਕਿਉਂ ਨਾ ਆਵੇ। ਤੁਹਾਡਾ ਜਨੂੰਨ ਤੁਹਾਡੀ ਸਫਲਤਾ ਨੂੰ ਤਾਕਤ ਦੇਵੇਗਾ। ਮੈਂ ਔਰਤਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਪਿੱਛਾ ਕਰਨ ਅਤੇ ਜਿਸ ਕਿਸੇ ਖੇਤਰ ਨੂੰ ਉਹ ਚੁਣਦੀਆਂ ਹਨ, ਰੁਕਾਵਟਾਂ ਨੂੰ ਤੋੜਨ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਕਰ ਸਕਦੀਆਂ ਹਨ।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੇਂਦਰੀ ਮੰਤਰੀ ਨੇ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਨੂੰ ਕੀਤਾ ਸਿਜਦਾ
NEXT STORY