ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ’ਚ ਕੁੜੀਆਂ, ਔਰਤਾਂ ਤੇ ਬੱਚਿਆਂ ਨੂੰ ਡਰਾਉਣ-ਧਮਕਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋਕਾਂ ਨੂੰ ਅਜਿਹੇ ਸਮਾਜ ’ਚ ਨਹੀਂ ਰਹਿਣਾ ਚਾਹੀਦਾ ਹੈ ਜਿੱਥੇ ਔਰਤਾਂ ਦਿਨ ’ਚ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੀਆਂ ਹੋਣ। ਹਾਈ ਕੋਰਟ ਨੇ ਇਕ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਇਹ ਟਿੱਪਣੀ ਕੀਤੀ, ਜਿਸ ਨੂੰ ਇੱਥੋਂ ਦੀ ਇਕ ਹੇਠਲੀ ਅਦਾਲਤ ਨੇ 21 ਸਾਲਾ ਇਕ ਔਰਤ ਦੀ ਹੱਤਿਆ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਲੜਕੀ ਨੇ ਉਸ ਦੇ ਪਿਆਰ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ।
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
ਜਸਟਿਸ ਸਿੱਧਾਰਥ ਮ੍ਰਿਦੁਲ ਅਤੇ ਜਸਟਿਸ ਰਜਨੀਸ਼ ਭਟਨਾਗਰ ਦੀ ਬੈਂਚ ਨੇ ਜ਼ਮਾਨਤ ਦੀ ਅਰਜੀ ਖਾਰਿਜ ਕਰਦੇ ਹੋਏ ਕਿਹਾ, ‘‘ਅਸੀਂ ਲੋਕ ਅਜਿਹੇ ਸਮਾਜ ’ਚ ਨਹੀਂ ਰਹਿ ਸਕਦੇ ਤੇ ਨਾ ਰਹਾਂਗੇ, ਜਿੱਥੇ ਔਰਤਾਂ ਨੂੰ ਦਿਨ ’ਚ ਵੀ ਆਪਣੇ ਘਰ ਤੋਂ ਬਾਹਰ ਜਾਣ ’ਚ ਡਰ ਲੱਗਦਾ ਹੈ। ਅਸੀਂ ਉਸ ਨੂੰ ਜ਼ਮਾਨਤ ਨਹੀਂ ਦੇਣ ਜਾ ਰਹੇ ਹਾਂ। ਇਹ ਕਦੇ ਵੀ ਬਰਦਾਸ਼ਤ ਨਹੀਂ। ਦੇਸ਼ ’ਚ ਕੁੜੀਆਂ, ਔਰਤਾਂ ਤੇ ਬੱਚਿਆਂ ਨੂੰ ਧਮਕਾਉਣ ਵਾਲਾ ਕੋਈ ਵੀ ਵਿਅਕਤੀ ਕਦੇ ਵੀ ਬਰਦਾਸ਼ਤ ਨਹੀਂ। ਅਸੀਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਚਾਹਵਾਨ ਨਹੀਂ ਹਾਂ।’’
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ
ਅਦਾਲਤ ਨੇ ਕਿਹਾ ਕਿ ਹਾਲਾਂਕਿ ਦੋਸ਼ੀ 11 ਸਾਲਾਂ ਤੋਂ ਜੇਲ ’ਚ ਹੈ, ਇਸ ਲਈ ਉਸ ਦੀ ਸਜ਼ਾ ਤੇ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਉਸ ਦੀ ਅਪੀਲ ’ਤੇ ਅਦਾਲਤ ਸੁਣਵਾਈ ਕਰੇਗੀ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਨੂੰ 26 ਅਪ੍ਰੈਲ ਲਈ ਸੂਚੀਬੱਧ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਨੈਸ਼ਨਲ ਹੈਰਾਲਡ ਮਾਮਲੇ 'ਚ ED ਨੇ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਤੋਂ ਕੀਤੀ ਪੁੱਛਗਿੱਛ
NEXT STORY