ਪੋਰਟ ਐਲਿਜ਼ਾਬੈਥ- ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ (40 ਦੌੜਾਂ 'ਤੇ 7 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ 80 ਦੌੜਾਂ 'ਤੇ ਢੇਰ ਕਰ 332 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਨੇ ਇਸ ਦੇ ਨਾਲ ਹੀ 2-0 ਨਾਲ ਸੀਰੀਜ਼ ਵੀ ਜਿੱਤ ਲਈ।
ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਬੰਗਲਾਦੇਸ਼ ਦੀ ਟੀਮ ਦੱਖਣੀ ਅਫਰੀਕਾ ਦੇ ਵਿਰੁੱਧ ਮਿਲੇ 413 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਸੋਮਵਾਰ ਨੂੰ ਤਿੰਨ ਵਿਕਟਾਂ 'ਤੇ 27 ਦੌੜਾਂ ਤੋਂ ਅੱਗੇ ਖੇਡਦੇ ਹੋਏ 23.3 ਓਵਰਾਂ ਵਿਚ ਸਿਰਫ 80 ਦੌੜਾਂ 'ਤੇ ਢੇਰ ਹੋ ਗਈ ਅਤੇ ਉਸ ਨੂੰ 332 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੇਸ਼ਵ ਮਹਾਰਾਜ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ 12 ਓਵਰਾਂ ਵਿਚ 40 ਦੌੜਾਂ 'ਤੇ 7 ਵਿਕਟਾਂ ਹਾਸਲ ਕੀਤੀਆਂ, ਜਦਕਿ ਆਫ ਸਪਿਨਰ ਸਾਈਮਨ ਹਾਰਮਰ ਨੇ 11.3 ਓਵਰਾਂ ਵਿਚ 34 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਕੇਸ਼ਵ ਨੇ ਪਹਿਲੀ ਪਾਰੀ ਵਿਚ 2 ਅਤੇ ਹਾਰਮਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ।
ਇਹ ਖ਼ਬਰ ਪੜ੍ਹੋ-RR v LSG : ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਇਹ ਉਪਲੱਬਧੀ ਹਾਸਲ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ
ਦੋਵਾਂ ਗੇਂਦਬਾਜ਼ਾਂ ਨੇ ਤੀਜੇ ਦਿਨ ਐਤਵਾਰ ਨੂੰ ਤਿੰਨ ਵਿਕਟਾਂ ਹਾਸਲ ਕਰਨ ਤੋਂ ਬਾਅਦ ਚੌਥੇ ਦਿਨ ਸੋਮਵਾਰ ਨੂੰ ਬੰਗਲਾਦੇਸ਼ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਕੋਈ ਵੀ ਬੱਲੇਬਾਜ਼ ਦੋਵਾਂ ਦੇ ਅੱਗੇ ਟਿਕ ਨਹੀਂ ਸਕਿਆ। ਕੇਸ਼ਵ ਮਹਾਰਾਜ ਨੂੰ ਮੈਚ ਵਿਚ 9 ਵਿਕਟਾਂ ਹਾਸਲ ਕਰਨ ਦੇ ਲਈ ਪਲੇਅਰ ਆਫ ਦਿ ਮੈਚ ਜਦਕਿ ਪੂਰੀ ਸੀਰੀਜ਼ ਵਿਚ 16 ਵਿਕਟਾਂ ਹਾਸਲ ਕਰਨ ਦੇ ਲਈ ਪਲੇਅਰ ਆਫ ਦਿ ਸੀਰੀਜ਼ ਪੁਰਸਕਾਰ ਦਿੱਤਾ ਗਿਆ। ਬੰਗਲਾਦੇਸ਼ ਵਲੋਂ ਦੂਜੀ ਪਾਰੀ ਵਿਚ ਵਿਕਟਕੀਪਰ ਲਿਟਨ ਦਾਸ ਨੇ 33 ਗੇਂਦਾਂ 'ਤੇ ਸਭ ਤੋਂ ਜ਼ਿਆਦਾ 27 ਦੌੜਾਂ ਬਣਾਈਆਂ ਜਦਕਿ ਮੇਹਦੀ ਹਸਨ ਨੇ 25 ਗੇਂਦਾਂ 'ਤੇ 20 ਦੌੜਾਂ ਦਾ ਯੋਗਦਾਨ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਪੰਡਯਾ ਦਾ ਅਰਧ ਸੈਂਕੜਾ, ਗੁਜਰਾਤ ਨੇ ਹੈਦਰਾਬਾਦ ਨੂੰ ਦਿੱਤਾ 163 ਦੌੜਾਂ ਟੀਚਾ
NEXT STORY