ਨੋਇਡਾ- ਥਾਣਾ ਜਾਰਚਾ ਖੇਤਰ ਦੇ ਸਲਾਰਪੁਰ ਪਿੰਡ ਤੋਂ ਲਾਪਤਾ ਹੋਈ ਇਕ ਬੱਚੀ ਨੂੰ ਗੌਤਮਬੁੱਧ ਨਗਰ ਪੁਲਸ ਕਮਿਸ਼ਨਰੇਟ ਦੀ ਮਨੁੱਖੀ ਤਸਕਰੀ ਰੋਕੂ ਇਕਾਈ (ਏ.ਐੱਚ.ਟੀ.ਯੂ) ਦੇ ਦਲ ਨੇ ਗੂਗਲ ਮੈਪ ਦੀ ਮਦਦ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮਿਲਵਾਇਆ। ਬੱਚੀ ਸੈਕਟਰ 12 ਸਥਿਤ ਇਕ ਅਨਾਥ ਆਸ਼ਰਮ 'ਚ ਚਾਰ ਦਿਨ ਤੋਂ ਰਹਿ ਰਹੀ ਸੀ। ਉਕਤ ਬੱਚੀ ਦਲ ਨੂੰ 'ਸਾਈਂ ਕ੍ਰਿਪਾ ਸ਼ੈਲਟਰ ਹੋਮ' 'ਚ ਮਿਲੀ, ਜਿੱਥੇ ਉਹ ਬੱਚਿਆਂ ਦੀ ਕਾਊਂਸਲਿੰਗ ਕਰਨ ਪਹੁੰਚਿਆ ਸੀ। ਗੌਤਮਬੁੱਧ ਨਗਰ ਪੁਲਸ ਕਮਿਸ਼ਨਰੇਟ ਏ.ਐੱਚ.ਟੀ.ਯੂ. ਦੇ ਇੰਸਪੈਕਟਰ ਦੇਵੇਂਦਰ ਸਿੰਘ ਨੇ ਦੱਸਿਆ ਕੈ ਸੈਕਟਰ-12/22 ਸਥਿਤ ਸਾਈਂ ਕ੍ਰਿਪਾ ਸ਼ੈਲਟਰ ਹੋਮ 'ਚ ਦਲ ਨੇ ਬੱਚਿਆਂ ਦੀ ਕਾਊਂਸਲਿੰਗ ਕੀਤੀ।
ਇਸ ਦੌਰਾਨ ਇਕ ਬੱਚੀ ਨੇ ਆਪਣਾ ਨਾਮ, ਆਪਣੇ ਪਿਤਾ ਦਾ ਨਾਮ ਦੱਸਿਆ ਅਤੇ ਕਿਹਾ ਕਿ ਉਹ ਸਲਾਰਪੁਰ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਦੱਸਿਆ ਕਿ ਸਲਾਰਪੁਰ ਨਾਮ ਦਾ ਇਕ ਪਿੰਡ ਥਾਣਾ ਸੈਕਟਰ 39 ਖੇਤਰ 'ਚ ਹੈ ਪਰ ਇੱਥੇ ਪਤਾ ਕਰਨ 'ਤੇ ਬੱਚੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਪੁਲਸ ਨੇ ਗੂਗਲ ਮੈਪ 'ਤੇ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਥਾਣਾ ਜਾਰਚਾ ਖੇਤਰ 'ਚ ਸਲਾਰਪੁਰ ਨਾਮ ਨਾਲ ਇਕ ਪਿੰਡ ਹੈ। ਏ.ਐੱਚ.ਟੀ.ਯੂ. ਇੰਸਪੈਕਟਰ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਪ੍ਰਧਾਨ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਦੱਸਿਆ ਕਿ ਬੱਚੀ ਉਨ੍ਹਾਂ ਦੇ ਪਿੰਡ ਦੀ ਹੀ ਹੈ। ਇਸ ਤੋਂ ਬਾਅਦ, ਪਿੰਡ ਦੇ ਪ੍ਰਧਾਨ ਨੇ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਅਤੇ ਪਰਿਵਾਰ ਵਾਲੇ ਬੱਚੀ ਨੂੰ ਲੈਣ ਨੋਇਡਾ ਪਹੁੰਚੇ। ਸ਼ੈਲਟਰ ਹੋਮ ਤੋਂ ਬੱਚੀ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।
ਇਕ ਘਰੋਂ ਉੱਠੀਆਂ 5 ਅਰਥੀਆਂ, ਅੰਤਿਮ ਵਿਦਾਈ ਵੇਲੇ ਰੋ ਪਿਆ ਪੂਰਾ ਕਸਬਾ
NEXT STORY