ਨਵੀਂ ਦਿੱਲੀ — ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਪ੍ਰਮੁੱਖ ਮਸੂਦ ਅਜ਼ਹਰ ਦੀ ਪਾਕਿਸਤਾਨ 'ਚ ਮੌਤ ਦੇ ਬਾਰੇ 'ਚ ਸ਼ੋਸਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਬਾਰੇ ਪਤਾ ਲਾਉਣ ਲਈ ਖੁਫੀਆ ਏਜੰਸੀ ਹਰ ਇਕ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਹੈ ਕਿ ਅਜ਼ਹਰ ਦਾ ਫੌਜ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਸ ਦੇ ਗੁਰਦੇ ਖਰਾਬ ਹੋ ਚੁੱਕੇ ਹਨ।
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਬਹਾਵਲਪੁਰ ਦੇ ਰਹਿਣ ਵਾਲੇ ਅਜ਼ਹਰ ਨੇ 2000 'ਚ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਬਣਾਇਆ ਸੀ। ਸਾਲ 1999 'ਚ ਰਾਜਗ ਸਰਕਾਰ ਨੇ ਇੰਡੀਅਨ ਏਅਰਲਾਇੰਸ ਦੇ ਹਾਈਜੈਕ ਜਹਾਜ਼ ਆਈ. ਸੀ. 714 ਨੂੰ ਛੁਡਾਉਣ ਦੇ ਬਦਲੇ ਅਜ਼ਹਰ ਨੂੰ ਛੱਡ ਦਿੱਤਾ ਸੀ। ਅਜ਼ਹਰ 'ਤੇ 2001 ਦੇ ਸੰਸਦ ਹਮਲੇ ਦੀ ਸਾਜਿਸ਼ ਰੱਚਣ ਦਾ, ਜੰਮੂ ਕਸ਼ਮੀਰ ਵਿਧਾਨ ਸਭਾ 'ਤੇ ਅੱਤਵਾਦੀ ਹਮਲੇ ਅਤੇ ਪਠਾਨਕੋਟ ਹਵਾਈ ਫੌਜ ਕੇਂਦਰ ਅਤੇ ਪੁਲਵਾਮਾ ਅੱਤਵਾਦੀ ਹਮਲੇ ਦੀ ਸਾਜਿਸ਼ ਰੱਚਣ ਦੇ ਵੀ ਦੋਸ਼ ਹਨ। ਅਧਿਕਾਰੀਆਂ ਮੁਤਾਬਕ ਸ਼ੋਸ਼ਲ ਮੀਡੀਆ 'ਤੇ ਅੱਜ ਵਿਆਪਕ ਰੂਪ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਹਨ ਕਿ ਅਜ਼ਹਰ ਦੀ ਮੌਤ ਹੋ ਚੁੱਕੀ ਹੈ ਪਰ ਅਜੇ ਤੱਕ ਇਸ ਬਾਰੇ 'ਚ ਕੋਈ ਪੁਸ਼ਟੀ ਨਹੀਂ ਹੋਈ ਹੈ।
ਪੁਲਵਾਮਾ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼ ਦੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ। ਸਰਕਾਰ ਨੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਦਾ ਦਾਅਵਾ ਕਰਦੇ ਹੋਏ ਵੱਡੀ ਸਫਲਤਾ ਮਿਲਣ ਦੀ ਗੱਲ ਕਹੀ ਸੀ। ਉਥੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੀ. ਐੱਨ. ਐੱਨ. ਨੂੰ ਦਿੱਤੇ ਇੰਟਰਵਿਊ 'ਚ ਆਖਿਆ ਸੀ ਕਿ ਜੈਸ਼ ਪ੍ਰਮੁੱਖ ਅਜ਼ਹਰ ਪਾਕਿਸਤਾਨ 'ਚ ਹੈ ਅਤੇ ਉਸ ਦੀ ਸਿਹਤ ਬਹੁਤ ਖਰਾਬ ਹੈ ਪਰ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਠੋਸ ਸਬੂਤ ਪੇਸ਼ ਕਰੇ ਤਾਂ ਪਾਕਿ ਸਰਕਾਰ ਉਸ ਖਿਲਾਫ ਕਾਰਵਾਈ ਕਰ ਸਕਦੀ ਹੈ। ਕੁਰੈਸ਼ੀ ਨੇ ਆਖਿਆ ਸੀ ਕਿ ਉਹ ਮੇਰੀ ਜਾਣਕਾਰੀ ਮੁਤਾਬਕ ਪਾਕਿਸਤਾਨ 'ਚ ਹੈ ਅਤੇ ਉਹ ਇੰਨਾ ਬੀਮਾਰ ਹੈ ਕਿ ਆਪਣੇ ਘਰ ਤੋਂ ਨਹੀਂ ਨਿਕਲ ਸਕਦਾ।
ਮਸੂਦ ਦੇ ਭਰਾ ਨੇ ਆਡੀਓ ਮੈਸੇਜ 'ਚ ਦਾਅਵਾ, ਬਾਲਾਕੋਟ ਕੈਂਪ ਹੋ ਗਿਆ ਹੈ ਤਬਾਹ
NEXT STORY