ਸ਼੍ਰੀਨਗਰ/ਇਸਲਾਮਾਬਾਦ— ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਵਲੋਂ ਜਾਰੀ ਆਡੀਓ ਮੈਸੇਜ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਲੜਾਕੂ ਹਵਾਈ ਜਹਾਜ਼ਾਂ ਨੇ ਬਾਲਾਕੋਟ ਸਥਿਤ ਉਸ ਦੇ ਟ੍ਰੇਨਿੰਗ ਕੈਂਪਾਂ ਵਿਖੇ ਜੋ ਨਿਸ਼ਾਨਾ ਬਣਾਇਆ ਗਿਆ ਸੀ, ਕਾਰਨ ਉਥੇ ਭਾਰੀ ਨੁਕਸਾਨ ਹੋਇਆ ਹੈ।
ਉਕਤ ਬਿਆਨ ਪਾਕਿਸਤਾਨ ਦੇ ਉਸ ਦਾਅਵੇ ਨੂੰ ਇਕ ਸਿਰੀਓਂ ਰੱਦ ਕਰਦਾ ਹੈ, ਜਿਸ 'ਚ ਕਿਹਾ ਗਿਆ ਸੀ ਕਿ ਭਾਰਤੀ ਹਵਾਈ ਹਮਲੇ ਦੌਰਾਨ ਸਿਰਫ ਕੁਝ ਰੁੱਖ ਹੀ ਡਿੱਗੇ ਸਨ। ਮੰਨਿਆ ਜਾਂਦਾ ਹੈ ਕਿ ਉਕਤ ਆਡੀਓ ਮੈਸੇਜ 'ਚ ਮੌਲਾਨਾ ਅੰਮਾਰ ਦੀ ਆਵਾਜ਼ ਹੈ, ਜੋ ਮਸੂਦ ਦਾ ਭਰਾ ਹੈ। ਉਕਤ ਆਡੀਓ ਮੈਸੇਜ ਨੂੰ ਫਰਾਂਸ 'ਚ ਰਹਿਣ ਵਾਲੇ ਇਕ ਪਾਕਿਸਤਾਨੀ ਪੱਤਰਕਾਰ ਨੇ ਟਵੀਟ ਕੀਤਾ ਹੈ। ਇਸ ਦੀ ਪੁਸ਼ਟੀ ਭਾਰਤੀ ਸੁਰੱਖਿਆ ਏਜੰਸੀਆਂ ਨੇ ਵੀ ਕੀਤੀ ਹੈ।
ਆਡੀਓ 'ਚ ਅੰਮਾਰ ਇਹ ਕਹਿ ਰਿਹਾ ਹੈ ਕਿ ਸਰਹੱਦ ਪਾਰ ਕਰਕੇ ਇਸਲਾਮਿਕ ਦੇਸ਼ ਅੰਦਰ ਮੁਸਲਮ ਸਕੂਲਾਂ 'ਚ ਬੰਬ ਸੁੱਟ ਕੇ ਦੁਸ਼ਮਣ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਹੁਣ ਪਾਕਿਸਤਾਨ ਨੂੰ ਵੀ ਆਪਣੇ ਹਥਿਆਰ ਚੁੱਕ ਲੈਣੇ ਚਾਹੀਦੇ ਹਨ। ਦੁਸ਼ਮਣ ਦੇ ਹਮਲੇ 'ਚ ਬਾਲਾਕੋਟ ਦਾ ਕੈਂਪ ਤਬਾਹ ਹੋ ਗਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਉਕਤ ਸੰਦੇਸ਼ ਬਾਲਾਕੋਟ ਵਿਖੇ ਹੋਏ ਹਵਾਈ ਹਮਲੇ ਤੋਂ 2 ਦਿਨ ਬਾਅਦ ਰਿਕਾਰਡ ਕੀਤਾ ਗਿਆ।
ਤੁਹਾਡਾ ਆਧਾਰ ਹੋਵੇਗਾ ਤੁਹਾਡੀ ਪਛਾਣ, ਰਾਸ਼ਟਰਪਤੀ ਨੇ ਦਿੱਤੀ ਬਿੱਲ ਨੂੰ ਮਨਜ਼ੂਰੀ
NEXT STORY