ਨਵੀਂ ਦਿੱਲੀ- ਭਾਰਤ ਦੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਤੇਜ਼ੀ ਨਾਲ ਵਧ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਨਵੇਂ SIP ਖਾਤਿਆਂ ਵਿੱਚੋਂ ਅੱਧੇ ਤੋਂ ਵੱਧ (ਲਗਭਗ 55 ਫ਼ੀਸਦੀ) ਹਿੱਸਾ B-30 ਸ਼ਹਿਰਾਂ ਤੋਂ ਆ ਰਿਹਾ ਹੈ। ਇਹ 2 ਸਾਲ ਪਹਿਲਾਂ ਦੇ ਮੁਕਾਬਲੇ ਕਾਫੀ ਵਧ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਛੋਟੇ ਸ਼ਹਿਰਾਂ ਦੇ ਲੋਕ ਨਿਵੇਸ਼ ਲਈ ਹੋਰ ਜਾਗਰੂਕ ਹੋ ਰਹੇ ਹਨ।
B-30 ਸ਼ਹਿਰਾਂ ਤੋਂ ਆ ਰਹੀ ਨਿਵੇਸ਼ ਰਕਮ ਦਾ ਵੱਡਾ ਹਿੱਸਾ ਇਕਵਿਟੀ ਫੰਡਾਂ ਵਿੱਚ ਜਾ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਇੱਥੇ ਲਗਭਗ 80 ਫ਼ੀਸਦੀ ਪੈਸਾ ਸ਼ੇਅਰ-ਅਧਾਰਿਤ ਫੰਡਾਂ ਵਿੱਚ ਲੱਗ ਰਿਹਾ ਹੈ, ਜਦੋਂ ਕਿ ਵੱਡੇ T-30 ਸ਼ਹਿਰਾਂ ਵਿੱਚ ਇਹ ਹਿੱਸਾ 52 ਫ਼ੀਸਦੀ ਹੈ। ਕੁੱਲ AUM ਵਿੱਚ ਵੀ B-30 ਸ਼ਹਿਰਾਂ ਦੀ ਹਿੱਸੇਦਾਰੀ ਪਿਛਲੇ ਕੁਝ ਸਾਲਾਂ ਵਿੱਚ 16 ਫ਼ੀਸਦੀ ਤੋਂ ਵਧ ਕੇ 18 ਫ਼ੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ ! ਪੈਟਰੋਲ ਪੰਪਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਇਸ ਵਾਧੇ ਦੇ ਪਿੱਛੇ ਡਿਜਿਟਲ ਪਹੁੰਚ, ਆਸਾਨ eKYC ਪ੍ਰਕਿਰਿਆ, UPI ਭੁਗਤਾਨ ਪ੍ਰਣਾਲੀ ਅਤੇ ਮਿਊਚੁਅਲ ਫੰਡ ਜਾਗਰੂਕਤਾ ਮੁਹਿੰਮਾਂ ਦਾ ਵੱਡਾ ਯੋਗਦਾਨ ਹੈ। ਨਾਲ ਹੀ SIP ਸ਼ੁਰੂ ਕਰਨ ਦੀ ਘੱਟ ਤੋਂ ਘੱਟ ਰਕਮ 250 ਰੁਪਏ ਹੋਣ ਕਰਕੇ ਨਵੇਂ ਨਿਵੇਸ਼ਕਾਂ ਲਈ ਸ਼ੁਰੂਆਤ ਕਰਨੀ ਹੋਰ ਵੀ ਆਸਾਨ ਹੋ ਗਈ ਹੈ।
ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰੁਝਾਨ ਅੱਗੇ ਵੀ ਜਾਰੀ ਰਹੇਗਾ ਅਤੇ ਭਾਰਤ ਦਾ "ਅਸਲੀ ਨਿਵੇਸ਼ ਬੂਮ" ਹੁਣ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੋਂ ਆਏਗਾ, ਨਾ ਕਿ ਸਿਰਫ਼ ਵੱਡੇ ਮੈਟਰੋ ਸ਼ਹਿਰਾਂ ਤੋਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੋਟ ਚੋਰੀ ਦੇ ਦੋਸ਼ 'ਚ ਇੰਡੀਆ ਅਲਾਇੰਸ ਦੇ ਸੰਸਦ ਮੈਂਬਰ ਚੋਣ ਦਫ਼ਤਰ ਤੱਕ ਕਰਨਗੇ ਮਾਰਚ
NEXT STORY