ਨਵੀਂ ਦਿੱਲੀ (ਬਿਊਰੋ)– ਕਿਸਾਨ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ 50 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਮੰਗਲਵਾਰ ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ 10ਵੇਂ ਦੌਰ ਦੀ ਗੱਲਬਾਤ ਹੋਣੀ ਹੈ। ਇਸ ਵਿਚਾਲੇ ਪੰਜਾਬ ਦੇ ਕਿਸਾਨ ਸੰਗਠਨ ਕਾਂਢੀ ਕਿਸਾਨ ਸੰਘਰਸ਼ ਕਮੇਟੀ ਨੇ ਮਥੁਰਾ ਤੋਂ ਬੀ. ਜੇ. ਪੀ. ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਪੰਜਾਬ ’ਚ ਆਉਣ ਦਾ ਸੱਦਾ ਦਿੱਤਾ ਹੈ।
ਕਿਸਾਨ ਸੰਗਠਨ ਦਾ ਕਹਿਣਾ ਹੈ ਕਿ ਹੇਮਾ ਮਾਲਿਨੀ ਪੰਜਾਬ ’ਚ ਆਵੇ ਤੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਤਿੰਨੇ ਕਾਨੂੰਨਾਂ ਦੇ ਲਾਭ ਦੱਸੇ। ਕਿਸਾਨ ਸੰਗਠਨ ਨੇ ਇਹ ਵੀ ਕਿਹਾ ਹੈ ਕਿ ਉਹ ਹੇਮਾ ਮਾਲਿਨੀ ਦੇ ਪੰਜਾਬ ਆਉਣ ਦੀ ਟਿਕਟ ਤੇ ਪੰਜ ਸਿਤਾਰਾ ਹੋਟਲ ਦਾ ਇਕ ਹਫਤੇ ਦਾ ਖਰਚ ਵੀ ਚੁੱਕਣ ਲਈ ਤਿਆਰ ਹਨ। ਇਸ ਸੱਦੇ ਲਈ ਕਿਸਾਨ ਸੰਗਠਨ ਨੇ ਇਕ ਚਿੱਠੀ ਵੀ ਭੇਜੀ ਹੈ।
ਕਿਸਾਨ ਸੰਗਠਨ ਦਾ ਇਹ ਕਦਮ ਹੇਮਾ ਮਾਲਿਨੀ ਦੇ ਇਕ ਬਿਆਨ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ’ਚ ਹੇਮਾ ਮਾਲਿਨੀ ਨੇ ਕਿਹਾ ਸੀ ਕਿ ਕਿਸਾਨ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ। ਉਨ੍ਹਾਂ ਕੋਲ ਕੋਈ ਏਜੰਡਾ ਨਹੀਂ ਹੈ। ਉਹ ਵਿਰੋਧੀ ਧਿਰ ਦੀਆਂ ਗੱਲਾਂ ’ਚ ਆ ਰਹੇ ਹਨ।
ਕਿਸਾਨ ਸੰਗਠਨ ਕੇ. ਕੇ. ਐੱਸ. ਸੀ. ਦੇ ਚੇਅਰਮੈਨ ਭੂਪਿੰਦਰ ਸਿੰਘ, ਉਪ ਪ੍ਰਧਾਨ ਜਰਨੈਲ ਸਿੰਘ ਨੇ ਚਿੱਠੀ ’ਚ ਲਿਖਿਆ ਹੈ ਕਿ ਪੰਜਾਬ ’ਚ ਹੇਮਾ ਮਾਲਿਨੀ ਨੂੰ ਭਾਬੀ ਦੇ ਸਮਾਨ ਮੰਨਿਆ ਜਾਂਦਾ ਹੈ। ਭਾਬੀ ਮਾਂ ਦੇ ਸਮਾਨ ਹੁੰਦੀ ਹੈ। ਪੰਜਾਬ ’ਚ ਉਸ ਨੇ ਚੋਣਾਂ ਦੌਰਾਨ ਖੁਦ ਹੀ ਕਿਹਾ ਸੀ ਕਿ ਉਹ ਪੰਜਾਬ ਦੀ ਨੂੰਹ ਹੈ। ਹੇਮਾ ਮਾਲਿਨੀ ਅਦਾਕਾਰ ਧਰਮਿੰਦਰ ਦੀ ਪਤਨੀ ਹੈ। ਧਰਮਿੰਦਰ ਪੰਜਾਬ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਬੇਟੇ ਸੰਨੀ ਦਿਓਲ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਭੁਪਿੰਦਰ ਸਿੰਘ ਮਾਨ ਦੀ ਜਥੇਬੰਦੀ ਦੇ ਆਗੂ ਅਤੇ ਕਾਰਕੁਨ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ (ਵੀਡੀਓ)
NEXT STORY