ਮੁੰਬਈ— ਅੰਡਰਵਲਡ ਡਾਨ ਦਾਊਦ ਇਬ੍ਰਾਹਿਮ ਪਾਕਿਸਤਾਨ 'ਚ ਹੀ ਰਹਿ ਰਿਹਾ ਹੈ। ਭਾਰਤੀ ਸੁਰੱਖਿਆ ਏਜੰਸੀਆਂ ਦੇ ਇਸ ਦਾਅਵੇ 'ਤੇ ਦਾਊਦ ਦੇ ਭਰਾ ਇਕਬਾਲ ਕਾਸਕਰ ਨੇ ਮੋਹਰ ਲੱਗਾ ਦਿੱਤੀ ਹੈ। ਪਿਛਲੇ ਦਿਨੀਂ ਵਸੂਲੀ ਅਤੇ ਧਮਕਾਉਣ ਦੇ ਦੋਸ਼ 'ਚ ਪੁਲਸ ਨੇ ਇਕਬਾਲ ਨੂੰ ਠਾਣੇ ਤੋਂ ਗ੍ਰਿਫਤਾਰ ਕੀਤਾ ਸੀ।
ਜਿਸ ਤੋਂ ਬਾਅਦ ਪੁਲਸ ਵੱਲੋਂ ਕੀਤੀ ਗਈ ਪੁੱਛ-ਗਿੱਛ 'ਚ ਦਾਊਦ ਦੇ ਭਰਾ ਨੇ ਦੱਸਿਆ ਕਿ ਦਾਊਦ ਪਾਕਿਸਤਾਨ 'ਚ ਹੀ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ 'ਚ ਦਾਊਦ ਇਬ੍ਰਾਹਿਮ ਦੀ ਸੁਰੱਖਿਆ 'ਚ 50 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਇਕਬਾਲ ਨੇ ਦੱਸਿਆ ਕਿ ਸਾਲ 2014 ਤੋਂ ਬਾਅਦ ਪਾਕਿਸਤਾਨ 'ਚ ਹੀ ਦਾਊਦ ਇਬ੍ਰਾਹਿਮ ਨੇ ਆਪਣੇ ਚਾਰ ਟਿਕਾਣੇ ਬਦਲੇ ਹਨ। ਉਸ ਨੇ ਦੱਸਿਆ ਕਿ ਦਾਊਦ ਅੱਜ ਵੀ ਆਪਣੇ ਪਰਿਵਾਰ ਵਾਲਿਆਂ ਨਾਲ ਜੁੜਿਆ ਹੋਇਆ ਹੈ ਪਰ ਉਹ ਖੁਦ ਫੋਨ 'ਤੇ ਗੱਲ ਨਹੀਂ ਕਰਦਾ ਹੈ।
ਰਾਮ ਰਹੀਮ ਦਾ ਇਕ ਹੋਰ ਖੁਲ੍ਹਾਸਾ : ਮਿਜ਼ਾਇਲ ਅਤੇ ਬੰਬ ਬਣਾਉਣਾ ਚਾਹੁੰਦਾ ਸੀ ਡੇਰਾ ਮੁਖੀ
NEXT STORY