ਇਸਲਾਮਾਬਾਦ, (ਭਾਸ਼ਾ)- ਪਾਕਿਸਤਾਨ ਦੀ ਸਮੁੰਦਰੀ ਫੌਜ ਨੇ ਸਵਦੇਸ਼ੀ ਰੂਪ ’ਚ ਵਿਕਸਿਤ ਜਹਾਜ਼-ਵਿਰੋਧੀ ਹਥਿਆਰ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ। ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਮੁਤਾਬਕ ਇਹ ਪ੍ਰਣਾਲੀ ਲੰਬੀ ਦੂਰੀ ਤੋਂ ਸਮੁੰਦਰੀ ਖ਼ਤਰਿਆਂ ਨੂੰ ਬੇਅਸਰ ਕਰ ਸਕਦੀ ਹੈ।
ਪਾਕਿ ਫੌਜ ਦੀ ਮੀਡੀਆ ਸ਼ਾਖਾ ‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼’ (ਆਈ. ਐੱਸ. ਪੀ. ਆਰ.) ਨੇ ਇਕ ਬਿਆਨ ਵਿਚ ਦੱਸਿਆ ਕਿ ਹਵਾ ’ਚ ਦਾਗੀ ਜਾਣ ਵਾਲੀ ਕਰੂਜ਼ ਮਿਜ਼ਾਈਲ ‘ਤੈਮੂਰ’ ਸਟੀਕ ਹਮਲੇ ਦੀ ਸਮਰੱਥਾ ਅਤੇ ਆਪ੍ਰੇਸ਼ਨਲ ਸਰਗਰਮੀ ਦਾ ਇਕ ਮਜ਼ਬੂਤ ਪ੍ਰਦਰਸ਼ਨ ਹੈ। ਬਿਆਨ ਮੁਤਾਬਕ, ‘‘ਹਵਾ ਵਿਚ ਮਾਰ ਕਰਨ ਵਾਲੀ ਇਸ ਕਰੂਜ਼ ਮਿਜ਼ਾਈਲ ਨੇ ਬਹੁਤ ਹੀ ਸ਼ੁੱਧਤਾ ਨਾਲ ਆਪਣੇ ਮਿਸ਼ਨ ਨੂੰ ਪੂਰਾ ਕੀਤਾ, ਜਿਸ ਨਾਲ ਲੰਬੀ ਦੂਰੀ ਤੋਂ ਦੁਸ਼ਮਣ ਦੇ ਸਮੁੰਦਰੀ ਖ਼ਤਰਿਆਂ ਦਾ ਪਤਾ ਲਗਾਉਣ, ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਅਤੇ ਫੈਸਲਾਕੁੰਨ ਰੂਪ ਵਿਚ ਬੇਅਸਰ ਕਰਨ ਦੀ ਪਾਕਿਸਤਾਨੀ ਸਮੁੰਦਰੀ ਫੌਜ ਦੀ ਜੰਗੀ ਸਮਰੱਥਾ ਪ੍ਰਮਾਣਿਤ ਹੋਈ ਹੈ।’’
ਬਿਆਨ ’ਚ ਦੱਸਿਆ ਗਿਆ ਕਿ ਇਹ ਸਫਲਤਾ ਰਾਸ਼ਟਰੀ ਰੱਖਿਆ ਸਮਰੱਥਾ ਵਿਚ ਇਕ ਅਹਿਮ ਵਾਧੇ ਦਾ ਪ੍ਰਤੀਕ ਹੈ, ਜਿਸ ਨਾਲ ਪਾਕਿਸਤਾਨੀ ਹਥਿਆਰਬੰਦ ਬਲਾਂ ਦੀ ਬਹੁਪੱਖੀ ਹਮਲਾਵਰ ਸਮਰੱਥਾ ਅਤੇ ਰਵਾਇਤੀ ਖੇਤਰ ’ਚ ਉਨ੍ਹਾਂ ਦੀਆਂ ਕਾਬਲੀਅਤਾਂ ਨੂੰ ਹੋਰ ਮਜ਼ਬੂਤੀ ਮਿਲਦੀ ਹੈ।
ਵਿਸਾਲੀਆ ਸੀਨੀਅਰ ਗੇਮਜ਼ 2026 'ਚ ਪੰਜਾਬੀ ਖਿਡਾਰੀਆਂ ਦਾ ਦਬਦਬਾ, ਕੁੱਲ 30 ਤਗਮੇ ਜਿੱਤੇ
NEXT STORY