ਨਵੀਂ ਦਿੱਲੀ- ਬਾਕੂ ’ਚ ਸੀ. ਓ. ਪੀ. 29 ਦੌਰਾਨ ਵਿਸ਼ਵ ਪ੍ਰਸਿੱਧ ਅਧਿਆਤਮਿਕ ਆਗੂ ਤੇ ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਸਧਗੁਰੂ ਜੱਗੀ ਵਾਸੂਦੇਵ ਨੇ ਧਰਤੀ ’ਤੇ ਜੀਵਨ ਲਈ ਸੂਖਮ ਜੀਵਾਂ ਦੀ ਮਹੱਤਵਪੂਰਣ ਭੂਮਿਕਾ ਤੇ ਵਾਤਾਵਰਣ ਸੰਤੁਲਨ ’ਚ ਉਨ੍ਹਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਅੰਤਰਰਾਸ਼ਟਰੀ ਨੇਤਾਵਾਂ ਤੇ ਵਾਤਾਵਰਣ ਸੰਭਾਲ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ ਤੇ ਜੀਵ ਵਿਭਿੰਨਤਾ ਦੀ ਰੱਖਿਆ ਲਈ ਤੁਰੰਤ ਕਾਰਵਾਈ ਦੀ ਅਪੀਲ ਕੀਤੀ।

ਖ਼ਾਸ ਤੌਰ ’ਤੇ ਮਿੱਟੀ ਦੀ ਸਿਹਤ, ਪੌਦਿਆਂ ਦੇ ਵਿਕਾਸ ਤੇ ਭੋਜਨ ਸੁਰੱਖਿਆ ’ਤੇ ਸੂਖਮ ਜੀਵਾਂ ਦੇ ਪ੍ਰਭਾਵ ਨੂੰ ਉਜਾਗਰ ਕਰਨਾ, ਸਧਗੁਰੂ ਦੀ ਬੇਮਿਸਾਲ ਵਿਸ਼ਵ ਪ੍ਰਸਿੱਧੀ ਉਨ੍ਹਾਂ ਦੇ ਸੰਦੇਸ਼ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀ ਹੈ, ਜੋ ਕਿ ਸੰਪੂਰਨ ਵਾਤਾਵਰਣ ਸੁਰੱਖਿਆ ਰਾਹੀਂ ਜਲਵਾਯੂ ਚੁਣੌਤੀਆਂ ਨੂੰ ਹੱਲ ਕਰਨ ਦੇ ਯਤਨਾਂ ਦੇ ਅਨੁਸਾਰ ਹੈ।

ਭਾਰਤ ਨੇ ਅਰਮੀਨੀਆ ਨੂੰ ਵੇਚਿਆ ਆਕਾਸ਼ ਏਅਰ ਡਿਫੈਂਸ ਸਿਸਟਮ
NEXT STORY