ਸ਼੍ਰੀਨਗਰ (ਏਜੰਸੀ)- ਕਸ਼ਮੀਰ ਘਾਟੀ ’ਚ ਅੱਤਵਾਦੀਆਂ ਵੱਲੋਂ ਸੰਚਾਰ ਦੇ ਰਿਵਾਇਤੀ ਸਾਧਨਾਂ ਦੇ ਇਸਤੇਮਾਲ ਦੀ ਕਮੀ ਆਉਣ ਵਿਚਾਲੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਅਤੇ ਅੱਤਵਾਦੀ ਸਮੂਹਾਂ ਦੇ ਪ੍ਰਮੁੱਖਾਂ ਵੱਲੋਂ ਹੱਥਿਆਰ ਅਤੇ ਸੰਦੇਸ਼ ਲੈ ਕੇ ਜਾਣ ਲਈ ਔਰਤਾਂ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਇਕ ‘ਖਤਰਨਾਕ ਸਾਜ਼ਿਸ਼’ ਬੇਨਕਾਬ ਹੋਈ ਹੈ। ਸ਼੍ਰੀਨਗਰ ਸਥਿਤ 15ਵੀਂ ਕੋਰ ਜਾਂ ਚਿਨਾਰ ਕੋਰ ਦੇ ਜਨਰਲ ਆਫਿਸ ਕਮਾਂਡਿੰਗ (ਜੀ. ਓ. ਸੀ.) ਲੈਫਟੀਨੈਂਟ ਜਨਰਲ ਅਮਨਦੀਪ ਸਿੰਘ ਔਜਲਾ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਐੱਲ.ਓ.ਸੀ. ਦੇ ਪਾਰ ਬੈਠੇ ਲੋਕ ਮੌਜੂਦਾ ਸ਼ਾਂਤੀਪੂਰਨ ਹਾਲਾਤ ਨੂੰ ਬਿਗਾੜਨ ਦੀ ਸਾਜ਼ਿਸ਼ ਰਚਨ ’ਚ ਰੁੱਝੇ ਹੋਏ ਹਨ।
ਲੈਫਟੀਨੈਂਟ ਜਨਰਲ ਔਜਲਾ ਨੇ ਦੱਸਿਆ ਕਿ ਅੱਜ ਦਾ ਖੱਤਰਾ, ਜਿਵੇਂ ਕਿ ਮੈਂ ਇਸ ਨੂੰ ਦੇਖਦਾ ਹਾਂ, ਸੰਦੇਸ਼, ਨਸ਼ੇ ਵਾਲੇ ਪਦਾਰਥ ਜਾਂ ਕਦੇ-ਕਦੇ ਹੱਥਿਆਰ ਲੈ ਕੇ ਜਾਣ ’ਚ ਔਰਤਾਂ, ਕੁੜੀਆਂ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨਾ ਹੈ। ਹੁਣ ਤੱਕ ਫੌਜ ਨੇ ਕੁਝ ਮਾਮਲਿਆਂ ਦਾ ਪਤਾ ਲਗਾਇਆ ਹੈ, ਜੋ ਕਿ ਇਕ ਉੱਭਰ ਰਹੇ ਰੁਝਾਨ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ’ਚ ਇਕ ਖਤਰਨਾਕ ਰੁਝਾਨ ਹੈ, ਜਿਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐੱਸ.ਆਈ. ਅਤੇ ਤੰਜੀਮ (ਅੱਤਵਾਦੀ ਸਮੂਹਾਂ) ਦੇ ਪ੍ਰਮੁੱਖਾਂ ਨੇ ਅਪਣਾਇਆ ਹੈ। ਅਸੀਂ ਹੋ ਏਜੰਸੀਆਂ ਨਾਲ ਮਿਲ ਕੇ ਇਸ ਨਾਲ ਨਿਪਟਣ ਦਾ ਕੰਮ ਕਰ ਰਹੇ ਹਾਂ।
ਅੱਤਵਾਦ ਵਿੱਤ ਪੋਸ਼ਣ ਮਾਮਲਾ : ਕਸ਼ਮੀਰੀ ਕਾਰੋਬਾਰੀ ਵਟਾਲੀ ਦੀ ਜਾਇਦਾਦ ਕੁਰਕ
NEXT STORY